ਹਰੀਸ਼ ਕਾਲੜਾ
ਰੂਪਨਗਰ, 01 ਮਾਰਚ 2021: ਰੂਪਨਗਰ ਪੁਲਿਸ ਵੱਲੋਂ ਅੱਜ ਦੂਸਰੀ ਮੰਡੇ ਮੋਰਨਿੰਗ ਮਿੰਨੀ ਮੈਰਾਥਨਕਰਵਾਈ ਗਈ।ਇਹ ਜਾਣਕਾਰੀ ਦਿੰਦਿਆਂ ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦੱਸਿਆ ਕਿ ਇਹ ਮੈਰਾਥਨ ਤਕਰੀਬਨ 5.5 ਕਿ.ਮੀ. ਲੰਬੀ ਸੀ ਅਤੇ ਇਹ ਹੈੱਡ ਵਰਕਸ ਰੂਪਨਗਰ ਤੋਂ ਸ਼ੁਰੂ ਹੋ ਕੇ ਅੰਬੇਡਕਰ ਚੌਕ, ਕਾਲਜ ਰੋਡ, ਬੇਲਾ ਚੌਕ, ਹਸਪਤਾਲ ਰੋਡ, ਰਾਮਲੀਲਾ ਗਰਾਊਂਡ ਰੋਡ, ਪੁਰਾਣਾ ਪੁਲ, ਨਵਾਂ ਪੁਲ, ਨਵਾਂ ਬੱਸ ਸਟੈਂਡ ਤੋਂ ਹੁੰਦੇ ਹੋਏ ਹੈੱਡ ਵਰਕਸ ਰੂਪਨਗਰ ਵਿਖੇ ਸਮਾਪਤ ਹੋਈ। ਇਸ ਮੈਰਾਥਨ ਵਿੱਚ ਪੁਲਿਸ ਵਿਭਾਗ ਅਤੇ ਸਿਵਲ ਸੁਸਾਇਟੀ ਸਮੇਤ ਡਾਕਟਰਾਂ ਕੁੱਲ 250 ਵਿਅਕਤੀਆਂ ਨੇ ਭਾਗ ਲਿਆ। ਇਸ ਮੈਰਾਥਨ ਦਾ ਮੁੱਖ ਮੰਤਵ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਚੰਗੀ ਸਿਹਤ ਬਣਾਉਣ ਲਈ ਕਸਰਤ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਲੋਕਾਂ ਅਤੇ ਪੁਲਿਸ ਨੂੰ ਕੋਵਿਡ-19 ਵੈਕਸੀਨੇਸ਼ਨ ਬਾਰੇ ਜਾਗਰੂਕ ਕਰਨਾ ਹੈ।ਇਸ ਦੌੜ ਦਾ ਮੁੱਖ ਟੀਚਾ"ਵੈਕਸੀਨੇਸ਼ਨ ਦੀ ਜਿੱਤ" ਹੈ।ਇਹ ਰੂਪਨਗਰ ਪੁਲਿਸ ਵੱਲੋਂ ਉੱਚ-ਪੁਲਿਸ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਸਮੇਤ ਨਾਗਰਿਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਇੱਕ ਵਧੀਆ ਨਜਰੀਆ ਹੈ।ਸਾਨੂੰ ਆਸ ਹੈ ਕਿ ਅਸੀਂ ਭਵਿੱਖ ਵਿੱਚ ਵੀ ਇਸ ਪਹਿਲਕਦਮੀ ਵਿੱਚ ਰੂਪਨਗਰ ਦੇ ਨਿਵਾਸੀਆਂ ਦਾ ਸਮੱਰਥਨ ਪ੍ਰਾਪਤ ਕਰਦੇ ਰਹਾਂਗੇ।