ਅਸ਼ੋਕ ਵਰਮਾ
ਬਠਿੰਡਾ, 2 ਮਾਰਚ2021:ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਡਿਸਪੈਂਸਰੀ ’ਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਿਹਤ ਜਾਂਚ ਲਈ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਦੇ ਸਹਿਯੋਗ ਨਾਲ ਮੁਫਤ ਜਾਂਚ ਕੈਂਪ ਲਾਇਆ ਗਿਆ ਜਿਸ ਦੀ ਸ਼ੁਰੂਆਤ ਕਰਦਿਆਂ ਚੀਫ ਇੰਜਨੀਅਰ ਡੀਪੀ ਗਰਗ ਨੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਗੁਪਤਾ ਹਸਪਤਾਲ ਦੇ ਅੱਖਾਂ ਨਾਲ ਸਬੰਧਤ ਰੋਗਾਂ ਦੇ ਮਾਹਿਰ ਡਾ: ਪਾਰੁਲ ਗੁਪਤਾ, ਡਾ: ਧਰਮਪਾਲ ਅਤੇ ਹਸਪਤਾਲ ਦੀ ਟੀਮ ਨੇ ਸੇਵਾਵਾਂ ਨਿਭਾਈਆਂ। ਥਰਮਲ ਦੇ ਲੋਕ ਸੰਪਰਕ ਅਫਸਰ ਗੋਪਾਲ ਸ਼ਰਮਾ ਨੇ ਦੱਸਿਆ ਕਿ ਕੈਂਪ ਵਿਚ 78 ਕਰਮਚਾਰੀਆਂ ਦੀਆਂ ਅੱਖਾਂ ਅਤੇ ਸਿਹਤ ਸਮੱਸਿਆਵਾਂ ਦੀ ਜਾਂਚ ਕੀਤੀ।
ਉਨ੍ਹਾਂ ਦੱਸਿਆ ਕਿ ਪਾਵਰਕੌਮ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹਰ ਸਾਲ ਕੈਂਪ ਲਾਇਆ ਜਾਂਦਾ ਹੈ। ਕੈਂਪ ਦੌਰਾਨ ਇੰਜਨੀਅਰ ਸੁਰਿੰਦਰ ਕੁਮਾਰ ਬੈਂਸ , ਇੰਜਨੀਅਰ ਰਜਿੰਦਰ ਕੁਮਾਰ ਸਿੰਗਲਾ, ,ਇੰਜਨੀਅਰ ਕੁਲਵੰਤ ਸਿੰਘ ਇੰਜਨੀਅਰ ਡੀ ਕੇ ਗਰਗ,ਇੰਜਨੀਅਰ ਇੰਦਰਜੀਤ ਸਿੰਘ ਸੰਧੂ ਇੰਜਨੀਅਰ ਮੰਗਤ ਰਾਏ ਬਾਂਸਲ ,ਇੰਜਨੀਅਰ ਨੰਦਲਾਲ ਨੇ ਮੌਕੇ ਤੇ ਹਾਜ਼ਰ ਰਹਿਕੇ ਆਪਣੀ ਜਾਂਚ ਕਰਵਾਈ। ਇਸ ਮੌਕੇ ਡਾ ਪਾਰੂਲ ਗੁਪਤਾ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਸੁਰੱਖਿਅਤ ਰੱਖਣ ਲਈ ਨੁਕਤੇ ਵੀ ਦੱਸੇ।