ਬਲਵਿੰਦਰ ਸਿੰਘ ਧਾਲੀਵਾਲ
- ਸੈਂਪਲਿੰਗ ਤੇ ਵੈਕਸੀਨੇਸ਼ਨ ਸੰਬੰਧੀ ਪਾਜੀਟਿਵ ਸੋਚ ਰੱਖੋ – ਡਾ. ਰਾਜੀਵ ਭਗਤ
- ਕੋਰੋਨਾ ਦੇ ਖਿਲਾਫ ਕਰੋ ਜਿੰਮੇਵਾਰ ਨਾਗਰਿਕ ਦਾ ਵਿਹਾਰ
- 68 ਸਾਲਾਂ ਰਾਜੀਵ ਆਨੰਦ ਨੇ ਵੈਕਸੀਨੇਸ਼ਨ ਕਰਵਾਉਣ ਦੀ ਕੀਤੀ ਪਹਿਲ
ਸੁਲਤਾਨਪੁਰ ਲੋਧੀ, 2 ਮਾਰਚ 2021 - ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜਰ ਲੋਕਾਂ ਨੂੰ ਬਹੁਤ ਹੀ ਚੇਤੰਨ ਹੋਣ ਦੀ ਲੋੜ ਹੈ । ਇਹ ਸ਼ਬਦ ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਕੋਰੋਨਾ ਦਾ ਕਹਿਰ ਇੱਕ ਵਾਰ ਫੇਰ ਤੋਂ ਪੰਜਾਬ ਵਿਚ ਆਪਣੇ ਪੈਰ ਪਸਾਰ ਰਿਹਾ ਹੈ ਜੋਕਿ ਚਿੰਤਾਜਨਕ ਹੈ। ਡਾ. ਕੁਲਜੀਤ ਸਿੰਘ ਨੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਗਾਈਡਲਾਈਨਜ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਕਿਹਾ ਹੈ। ਉਨ੍ਹਾਂ ਜੋਰ ਦਿੱਤਾ ਕਿ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ, ਸੈਨੀਟਾਈਜਰ ਦੀ ਵਰਤੋਂ ਕਰਨ ਅਤੇ ਸਾਮਾਜਿਕ ਦੂਰੀ ਦੀ ਪਾਲਣਾ ਕਿਸੇ ਮਜਬੂਰੀ ਵਸ਼ ਨਾ ਕੀਤੀ ਜਾਏ ਬਲਕਿ ਇਸ ਨੂੰ ਕੋਵਿਡ ਤੋਂ ਬਚਾਅ ਲਈ ਇੱਕ ਜਿੰਮੇਵਾਰੀ ਸਮਝੀ ਜਾਏ।
ਉਨ੍ਹਾਂ ਕਿਹਾ ਕਿ ਕੋਵਿਡ ਪਾਜੀਟਿਵ ਵਿਅਕਤੀ ਨੂੰ ਤੁਰੰਤ ਆਈਸੋਲੇਟ ਕੀਤਾ ਜਾਏ। ਇਹੀ ਨਹੀਂ ਜਿਹੜੇ ਲੋਕ ਪਾਜੀਟਿਵ ਮਰੀਜ ਦੇ ਸੰਪਰਕ ਵਿਚ ਆਏ ਹਨ ਉਹ ਖੁਦ ਵੀ ਅੱਗੇ ਆਉਣ ਤਾਂ ਕਿ ਕਾਨਟੈਕਟ ਟ੍ਰੇਸਿੰਗ ਵਿਚ ਮਦਦ ਮਿਲ ਸਕੇ। ਡਾ. ਕੁਲਜੀਤ ਸਿੰਘ ਨੇ ਕਿਹਾ ਕਿ ਕੋਵਿਡ ਦੀ ਬੀਮਾਰੀ ਦੇ ਪ੍ਰਤੀ ਇੱਕ ਜਿੰਮੇਵਾਰ ਨਾਗਰਿਕ ਦੀ ਤਰ੍ਹਾਂ ਵਿਹਾਰ ਕਰਨਾ ਜਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ 60 ਸਾਲ ਤੋਂ ਉੱਪਰ ਅਤੇ 45 ਤੋਂ 59 ਸਾਲ ਦੇ ਕੋਮੋਰਬਿਡ ਕੰਡੀਸ਼ਨ (ਵੱਖ ਵੱਖ ਬੀਮਾਰੀਆਂ ਨਾਲ ਪੀੜਤ) ਵਾਲੇ ਲੋਕਾਂ ਲਈ ਵੈਕਸੀਨ ਉਪਲੱਬਧ ਹੈ ਤੇ ਲੋਕਾਂ ਨੂੰ ਇਹ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ਜਿਲੇ ਵਿਚ ਸਿਵਲ ਸਰਜਨ ਡਾ. ਸੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੈਕਸੀਨੇਸ਼ਨ ਮੁਹਿੰਮ ਚੱਲ ਰਹੀ ਹੈ। ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਲੱਖਾਂ ਲੋਕਾਂ ਨੂੰ ਇਹ ਵੈਕਸੀਨ ਲੱਗ ਚੁੱਕੀ ਹੈ ਤੇ ਕੋਈ ਗੰਭੀਰ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ ਹੈ। ਜੇਕਰ ਵੈਕਸੀਨ ਲਗਵਾਉਣ ਦੌਰਾਨ ਕੋਈ ਸਾਈਡ ਇਫੈਕਟ ਆਉਂਦਾ ਵੀ ਹੈ ਤਾਂ ਉਹ ਡਾਕਟਰੀ ਸਲਾਹ ਅਨੁਸਾਰ ਦਵਾਈਆਂ ਲੈ ਕੇ ਠੀਕ ਹੋ ਜਾਂਦਾ ਹੈ।
ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਫਗਵਾੜਾ ਡਾ. ਕਮਲ ਕਿਸ਼ੋਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨ। ਟੈਸਟਿੰਗ ਲਈ ਅੱਗੇ ਆਉਣ ਅਤੇ ਕੋਵਿਡ ਸੰਬੰਧੀ ਫੈਲੀਆਂ ਅਫਵਾਹਾਂ ਤੋਂ ਬਚਣ। ਡਾ. ਕਮਲ ਕਿਸ਼ੋਰ ਨੇ ਇਹ ਵੀ ਦੱਸਿਆ ਕਿ ਫਗਵਾੜਾ ਵਿਚ ਕੋਰੋਨਾ ਦੇ ਕੇਸ ਕਾਫੀ ਮਾਤਰਾ ਵਿਚ ਆ ਰਹੇ ਹਨ ਜੋਕਿ ਚਿੰਤਾਜਨਕ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦਾ ਪਾਲਣ ਕਰਨ, ਕਾਨਟੈਕਟ ਟ੍ਰੇਸਿੰਗ ਵਿਚ ਮਦਦ ਕਰਨ, ਖੁਦ ਸੈੰਪਲਿੰਗ ਲਈ ਅੱਗੇ ਆਉਣ ਤੇ ਵੈਕਸੀਨੇਸ਼ਨ ਕਰਵਾਉਣ ਦੀ ਤਾਕੀਦ ਕੀਤੀ ਹੈ।ਡਾ. ਰਾਜੀਵ ਭਗਤ ਨੇ ਉਨ੍ਹਾਂ ਲੋਕਾਂ ਦੀ ਵੀ ਹੋਂਸਲਾਅਫਜਾਈ ਕੀਤੀ ਹੈ ਜੋ ਖੁਦ ਵੈਕਸੀਨੇਸ਼ਨ ਲਗਵਾਉਣ ਲਈ ਅੱਗੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਟੈਸਟਿੰਗ ਅਤੇ ਵੈਕਸੀਨੇਸ਼ਨ ਪ੍ਰਤੀ ਲੋਕਾਂ ਦੀ ਪਾਜੀਟਿਵ ਸੋਚ ਕੋਰੋਨਾ ਦੇ ਕਹਿਰ ਨੂੰ ਕਾਫੀ ਹਦ ਤੱਕ ਰੋਕਣ ਵਿਚ ਮਦਦ ਕਰ ਸਕਦੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਕਮਲ ਕਿਸ਼ੋਰ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਕੋਵਿਡ ਤੋਂ ਬਚਾਅ ਲਈ ਗਾਈਡਲਾਈਨਾਂ ਦਾ ਪਾਲਣ ਵੀ ਬਹੁਤ ਹੀ ਜਰੂਰੀ ਹੈ।
68 ਸਾਲਾਂ ਰਾਜੀਵ ਆਨੰਦ ਨੇ ਵੈਕਸੀਨੇਸ਼ਨ ਕਰਵਾ ਹੋਰਨਾਂ ਨੂੰ ਵੀ ਪ੍ਰੇਰਿਆ
1 ਮਾਰਚ ਤੋਂ ਆਮ ਪਬਲਿਕ ਲਈ ਸ਼ੁਰੂ ਹੋਈ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਅੱਜ ਸਿਵਲ ਹਸਪਤਾਲ ਕਪੂਰਥਲਾ ਦੇ ਕੋਵਿਡ ਵੈਕਸੀਨੇਸ਼ਨ ਸੈਂਟਰ ਵਿਚ 68 ਸਾਲਾਂ ਰਾਜੀਵ ਆਨੰਦ ਨੇ ਖੁਦ ਆ ਕੇ ਵੈਕਸੀਨੇਸ਼ਨ ਕਰਵਾਉਣ ਦੀ ਪਹਿਲ ਕੀਤੀ। ਰਾਜੀਵ ਆਨੰਦ ਨੇ ਕਿਹਾ ਕਿ ਇਹ ਵੈਕਸੀਨੇਸ਼ਨ ਕੋਵਿਡ ਤੋਂ ਬਚਾਅ ਲਈ ਹੈ ਤੇ ਇਸ ਦੇ ਕਹਿਰ ਨੂੰ ਰੋਕਣਾ ਜਰੂਰੀ ਹੈ। ਉਨ੍ਹਾਂ ਹੋਰਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਉਣ ਅਤੇ ਇਸ ਸੰਬੰਧੀ ਫੈਲੀਆਂ ਅਫਵਾਹਾਂ ਤੋਂ ਬਚਣ। ਜਿਕਰਯੋਗ ਹੈ ਕਿ ਵੈਕਸੀਨੇਟਰ ਅਫਸਰ ਸ਼ਰਨਜੀਤ ਕੌਰ ਵੱਲੋਂ 68 ਸਾਲਾਂ ਬਜੁਰਗ ਨੂੰ ਇਹ ਵੈਕਸੀਨ ਲਗਾਈ ਗਈ ਤੇ ਵੈਕਸੀਨ ਦੇ ਸੰਬੰਧ ਵਿਚ ਜਰੂਰੀ ਸੰਦੇਸ਼ ਵੀ ਦਿੱਤੇ ਗਏ।