ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਮਾਰਚ 2021-ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੇ ਕੇਵਲ ਤਿੰਨ ਜ਼ਿਲ੍ਹਾ ਯੂਨਿਟਾਂ ਵਿਚੋਂ ਇੱਕ ਹੈ, ਜਿਥੇ 2009 ਤੋਂ ਜਨ ਔਸ਼ਧੀ ਕੇਂਦਰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਫਲਤਾ ਪੂਰਬਕ ਚੱਲ ਰਿਹਾ ਹੈ। ਇਹ ਜਾਣਕਾਰੀ ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜ਼ਿਲਾ ਰੈਡ ਕਰਾਸ ਸੰਸਥਾ ਸ੍ਰੀ ਮੁਕਤਸਰ ਸਾਹਿਬ ਨੇ ਰੈਡ ਕਰਾਸ ਭਵਨ ਵਿਖੇ ਆਯੋਜਿਤ ਕੀਤੇ ਗਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਜਨ ਔਸ਼ਧੀ ਕੇਂਦਰ ਭਾਵ ਬਿਉਰੋ ਆਫ ਫਾਰਮਾ ਪਬਲਿਕ ਸੈਕਟਰ ਅੰਡਰਟੇਕਿੰਗ ਆਫ ਇੰਡੀਆ ਨਾਲ ਸਬੰਧਿਤ ਹੈ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦਾ ਹੈ, ਇਸ ਦੇ ਸੰਚਾਲਨ ਵਿਚ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਅਤੇ ਏਡੀਸੀ ਜਨਰਲ ਕਮ ਉਪ ਪ੍ਰਧਾਨ ਦੀ ਅਗਵਾਈ ਦੇ ਨਾਲ-ਨਾਲ ਜ਼ਿਲੇ ਦੇ ਸਿਵਿਲ ਸਰਜਨ, ਜ਼ਿਲਾ ਮੈਡੀਕਲ ਕੰਟਰੋਲਰ, ਸਮੁੱਚੇ ਸੀਨੀਅਰ ਮੈਡੀਕਲ ਅਫਸਰ ਅਤੇ ਮੈਡੀਕਲ ਸਟਾਫ ਅਤੇ ਹੋਰ ਮੈਡੀਕਲ ਵੀ ਆਪਣਾ ਸਹਿਯੋਗ ਦਿੰਦੇ ਹਨ।ਸਕੱਤਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜਨ ਔਸ਼ਧੀ ਕੇਂਦਰ ਵਲੋਂ ਆਮ ਲੋਕਾਂ ਦੀ ਸਹੂਲਤ ਵਾਸਤੇ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਹ ਦਵਾਈਆਂ ਇਸ ਕਰਕੇ ਹਨ ਕਿ ਇੰਨਾਂ ਦੀ ਮਾਰਕੀਟਿੰਗ ’ਤੇ ਕੋਈ ਖਰਚਾ ਨਹੀਂ ਹੁੰਦਾ, ਕਿਸੇ ਨੂੰ ਕੋਈ ਕਮਿਸ਼ਨ ਆਦਿ ਦੇਣਾ ਨਹੀਂ ਪੈਂਦਾ ਅਤੇ ਸਾਰੇ ਦੇਸ਼ ਵਿਚ 7 ਮਾਰਚ ਤੱਕ ਜਨ ਔਸ਼ਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਵੀ ਇਸ ਹਫਤੇ ਮੈਡੀਕਲ ਚੈੱਕਅੱਪ ਕੈਂਪ ਵੀ ਲਗਵਾਏ ਜਾਣਗੇ, ਉਥੇ ਨਾਲ ਹੀ ਜਨ ਸਾਧਾਰਨ ਨੂੰ ਜੈਨਰਿਕ ਦਵਾਈਆਂ ਨੂੰ ਵਰਤਣ ਦੀ ਅਪੀਲ ਕੀਤੀ ਜਾਵੇਗੀ। ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਸਿਵਲ ਹਸਪਤਾਲ ਮਲੋਟ ਅਤੇ ਗਿੱਦੜਬਾਹਾ ਵਿਚ ਵੀ ਜਾਨ ਔਸ਼ਧੀ ਕੇਂਦਰ ਖੋਲ੍ਹੇ ਜਾਣ ਦੀ ਕਾਰਵਾਈ ਜਾਰੀ ਹੈ। ਡਾ. ਸੁਨੀਲ ਬਾਂਸਲ ਡੀ.ਐਮ.ਸੀ ਨੇ ਦੱਸਿਆ ਕਿ ਜਨ ਔਸ਼ਧੀ ਦਵਾਈਆਂ ਬਿਲਕੁਲ ਸਸਤੀਆਂ ਅਤੇ ਵਧੀਆ ਹਨ ਅਤੇ ਲੋਕਾਂ ਨੂੰ ਇੰਨਾਂ ਕੇਂਦਰਾਂ ’ਤੇ ਦਵਾਈਆਂ ਜਰੂਰ ਖਰੀਦਣੀਆਂ ਚਾਹੀਦੀਆਂ ਹਨ। ਇਸ ਮੌਕੇ ਸਤਪਾਲ ਸਿੰਘ ਵਾਲੀਆ ਨੈਸ਼ਨਲ ਲੈਬੋਰਟਰੀ ਵਲੋਂ ਲੜਕੀਆਂ ਦੇ ਮੁਫਤ ਸੀ.ਬੀ.ਸੀ. ਅਤੇ ਹੋਰ ਟੈਸਟ ਲਏ ਗਏ ਤਾਂ ਜੋ ਲੜਕੀਆਂ ਵਿੱਚ ਖੂਨ ਦੀ ਕਮੀ ਦਾ ਪਤਾ ਚੱਲ ਸਕੇ। ਇਸ ਮੌਕੇ ਨਛੱਤਰ ਸਿੰਘ, ਮਧੂ ਸੂਦਨ, ਸ਼ਕੂੰਤਲਾ ਦੇਵੀ ਵੀ ਮੌਜੂਦ ਸਨ।