← ਪਿਛੇ ਪਰਤੋ
ਸਰਬਜੀਤ ਸੁਖੀਜਾ/ਰਾਜਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ, 4 ਮਾਰਚ 2021-ਅਕਸਰ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਦੀ ਫੇਸਬੁੱਕ ਆਈਡੀ ਹੈਕ ਹੋ ਗਈ ਹੈ ਜਾਂ ਫ਼ਿਰ ਕਿਸੇ ਪ੍ਰਸਿੱਧ ਵਿਅਕਤੀ ਦੀ ਆਈਡੀ ਬਣਾਕੇ ਸ਼ਾਤਿਰ ਕਿਸਮ ਦੇ ਲੋਕਾਂ ਨੇ ਠੱਗੀ ਮਾਰ ਲਈ। ਅਜਿਹਾ ਕੁੱਝ ਹੀ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਹੇਮੰਤ ਕੁਮਾਰ ਨਾਲ ਹੋ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਦੇਣ ’ਤੇ ਡੀਐਸਪੀ ਹੇਮੰਤ ਕੁਮਾਰ ਖ਼ੁਦ ਆਪਣੀ ਫ਼ੇਸਬੁੱਕ ਆਈਡੀ ’ਤੇ ਵੀਡਿਓ ਪਾ ਕੇ ਸੂਚਿਤ ਕੀਤਾ ਹੈ। ਡੀਐਸਪੀ ਹੇਮੰਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਨਾਂਅ ’ਤੇ ਫ਼ੇਸਬੁੱਕ ਆਈਡੀ ਬਣਾਕੇ ਤੇ ਉਨ੍ਹਾਂ ਦੀ ਹੀ ਫੋਟੋ ਲਗਾਕੇ ਇੱਕ ਵਿਅਕਤੀ ਵੱਲੋਂ ਕਈਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ। ਸੋਸ਼ਲ ਮੀਡੀਆ ’ਤੇ ਵੀਡਿਓ ਸੰਦੇਸ਼ ਰਾਹੀ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਫ਼ੇਸਬੁੱਕ ਖ਼ਾਤਾ ਉਨ੍ਹਾਂ ਦਾ ਨਹੀਂ ਤੇ ਇਸ ਖ਼ਾਤੇ ਤੋਂ ਪੈਸਿਆਂ ਆਦਿ ਦੇ ਸਬੰਧ ਵਿੱਚ ਜੋ ਸੰਦੇਸ਼ ਲੋਕਾਂ ਨੂੰ ਆ ਰਹੇ ਹਨ, ਉਹ ਗਲਤ ਹਨ।
Total Responses : 942