ਮਨਿੰਦਰਜੀਤ ਸਿੱਧੂ
ਜੈਤੋ, 7 ਮਾਰਚ 2021 - ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵੱਲੋਂ 21 ਫਰਵਰੀ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾਂਸੰਮੇਲਨ ਵਿੱਚ ਸ਼ਾਮਲ ਹੋਣ ਦੇ ਪ੍ਰੋਗਰਾਮ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਤਿਆਰੀਆਂ ਪੂਰੇ ਜੋਰਾਂ ‘ਤੇ ਚੱਲ ਰਹੀਆਂ ਹਨ। ਇਸੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਪਿੰਡੋ ਪਿੰਡੀ ਜਾ ਕੇ ਜਨ ਸਭਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਅਜਿਹੀ ਹੀ ਇੱਕ ਜਨਸਭਾ ਨੂੰ ਬੀਤੇ ਦਿਨ ਨੇੜਲੇ ਪਿੰਡ ਰਣ ਸਿੰਘ ਵਾਲਾ ਵਿਖੇ ਭਗਵੰਤ ਮਾਨ ਨੇ ਸੰਬੋਧਨ ਕੀਤਾ।
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਦੇ ਸਤਾਏ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਡਟੇ ਹੋਏ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵੇਂ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਦੇ ਹਨ। ਅਸਲ ਵਿੱਚ ਇਹ ਦੋਨੋਂ ਪਾਰਟੀਆਂ ਅੰਦਰ ਖਾਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦੀਆਂ ਹਮਾਇਤੀ ਹਨ। ਜਦੋਂ ਇਹ ਕਾਲੇ ਕਾਨੂੰਨਾਂ ਦੇ ਆਰਡੀਨੈਂਸ ਪਾਸ ਹੋ ਰਹੇ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸਹਿਮਤੀ ਦਿੱਤੀ ਸੀ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਮੋਦੀ ਦੀ ਵਜਾਰਤ ਵਿੱਚ ਬੈਠੀ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਭੁਗਤ ਰਹੀ ਸੀ।
ਇਸ ਮੌਕੇ ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਸਹੂਲਤ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤਾ ਜਾ ਰਹੀ ਹੈ ਅਤੇ ਕੇਜ਼ਰੀਵਾਲ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਮੋਲਕ ਸਿੰਘ ਨੇ ਕਿਹਾ ਕਿ ਉਹ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ 21 ਫਰਵਰੀ ਵਾਲੇ ਕਿਸਾਨ ਮਹਾਂ ਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਲੈ ਕੇ ਅੱਪੜਨਗੇ। ਇਸ ਮੌਕੇ ਡਾ. ਹਰਪਾਲ ਸਿੰਘ ਢਿੱਲਵਾਂ, ਡਾ. ਰਮਨ ਸਿੰਘ ਜੈਤੋ, ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਜ਼ਿਲ੍ਹਾ ਜਰਨਲ ਸਕੱਤਰ ਜਸਮੇਲ ਸਿੰਘ ਬਰਗਾੜੀ, ਗੁਰਭੇਜ ਰੋਮਾਣਾ ਅਲਬੇਲ ਸਿੰਘ, ਸੰਜੀਵ ਪੰਜਗਰਾਂਈਂ, ਮੱਖਣ ਝੱਖੜਵਾਲਾ ਆਦਿ ਨੇ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖਜਾਨਚੀ ਡਾ. ਲੱਛਮਣ ਭਗਤੂਆਣਾ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ, ਸਟੇਟ ਜੁਆਇੰਟ ਸਕੱਤਰ ਧਰਮਜੀਤ ਸਿੰਘ ਰਾਮੇਆਣਾ, ਗੋਬਿੰਦਰ ਵਾਲੀਆ ਰਣ ਸਿੰਘ ਵਾਲਾ, ਖੁਸ਼ਕਰਨ ਰਣ ਸਿੰਘ ਵਾਲਾ, ਕਾਊਂਸਲਰ ਡਾ. ਹਰੀਸ਼ ਚੰਦਰ ਗੋਇਲ, ਗੁਰਪਿਆਰ ਸਿੰਘ ਭਾਰਤੀ ਜੀਵਨ ਬੀਮਾ ਨਿਗਮ, ਸੁਖਜੀਤ ਸਿੰਘ ਰੋਮਾਣਾ, ਧਰਮਿੰਦਰਪਾਲ ਸਿੰਘ, ਕੁਲਦੀਪ ਸਿੰਘ ਚੰਦਭਾਨ, ਲੱਛਮਣ ਸਿੰਘ ਬਿਸ਼ਨੰਦੀ, ਬਲਰਾਜ ਸਿੰਘ ਬਿਸ਼ਨੰਦੀ, ਹਰਜਿੰਦਰ ਢਿੱਲਵਾਂ, ਹਰਮਨਪ੍ਰੀਤ ਸਿੰਘ ਬਰਾੜ ਪੀ.ਏ. ਟੂ ਮਾਸਟਰ ਬਲਦੇਵ ਸਿੰਘ, ਮੱਖਣ ਜੱਸੜ ਸਰਾਵਾਂ, ਜਗਮੋਹਨ ਬਹਿਬਲ ਕਲਾਂ, ਕੇਵਲ ਬਰਗਾੜੀ, ਰਣਧੀਰ ਬਰਗਾੜੀ, ਗੋਰਾ ਕਰੀਰਵਾਲੀ, ਨਿਰਮਲ ਡੇਲਿਆਂਵਾਲੀ, ਡਾ. ਹਰਪਾਲ ਰਾਜਾ ਡੇਲਿਆਂਵਾਲੀ, ਗੁਰਮੀਤ ਸਿੰਘ ਸੂਰਘੂਰੀ, ਰਵਿੰਦਰ ਸਿੰਘ ਮੱਲਾ ਆਦਿ ਹਾਜ਼ਰ ਸਨ।