ਮਨਿੰਦਰਜੀਤ ਸਿੱਧੂ
- ਰਾਮ ਮੰਦਰ ਨਿਰਮਾਣ ਵਿੱਚ ਸੇਵਾ ਭਾਗਸ਼ਾਲੀ ਪਲ: ਪ੍ਰਦੀਪ ਸਿੰਗਲਾ
ਜੈਤੋ, 7 ਮਾਰਚ 2021 - ਪੰਜਾਬ ਭਾਜਪਾ ਗਊ ਰੱਖਿਆ ਸੈੱਲ ਦੇ ਸੂਬਾ ਪ੍ਰਧਾਨ, ਨਗਰ ਕੌਂਸਲ ਜੈਤੋ ਦੇ ਸਾਬਕਾ ਮੀਤ ਪ੍ਰਧਾਨ ਅਤੇ ਤੀਜੀ ਵਾਰ ਨਗਰ ਕੌਂਸਲਰ ਬਣ ਪ੍ਰਦੀਪ ਸਿੰਗਲਾ ਦੇ ਕਰੀਬੀ ਮਿੱਤਰਾਂ ਅਤੇ ਸ਼ਹਿਰ ਦੇ ਵੱਡੇ ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਸਮਾਜਸੇਵੀ ਪਰਿਵਾਰਾਂ ਵੱਲੋਂ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਸੂਬਾ ਪ੍ਰਚਾਰਕ ਪ੍ਰਮੋਦ ਦਾ ਜੈਤੋ ਵਿੱਚ ਆਉਣ ‘ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸੇ ਮੌਕੇ ਹੀ ਅਯੋਧਿਆ ਵਿਖੇ ਚੱਲ ਰਹੇ ਰਾਮ ਮੰਦਰ ਦੇ ਨਿਰਮਾਣ ਕਾਰਜ ਲਈ ਆਪਣੀ ਕਮਾਈ ਵਿੱਚੋਂ ਯੋਗਦਾਨ ਦਿੱਤਾ।
ਸ਼ਹਿਰ ਦੇ ਉੱਘੇ ਉਦਯੋਗਪਤੀ ਗੰਗਾ ਕੋਟੈਕਸ ਦੇ ਮਾਲਕ ਦੀਪਕ ਗਰਗ, ਹੀਰਾ ਲਾਲ ਜ਼ਿੰਦਲ, ਪਰਵੀਨ ਜ਼ਿੰਦਲ, ਮੰਗਤ ਰਾਏ ਸੁਭਾਸ਼ ਕੁਮਾਰ ਫਰਮ ਦੇ ਬੱਬੂ ਬਾਂਸਲ, ਕਿਸ਼ੋਰ ਚੰਦ ਅਸ਼ੋਕ ਤਾਇਲ ਅਤੇ ਐਕਸਪਾਰਟ ਹਾਟ ਦੇ ਬਬਲਾ ਗਰਗ ਆਦਿ ਨੇ ਆਰ.ਐੱਸ.ਐੱਸ ਦੇ ਪ੍ਰਚਾਰਕ ਪ੍ਰਮੋਦ ਨੂੰ ਰਾਮ ਮੰਦਰ ਨਿਰਮਾਣ ਲਈ ਖੁੱਲ੍ਹੇ ਮਨ ਨਾਲ ਦਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਲਈ ਸੇਵਾ ਕਰਨ ਜੀਵਨ ਦਾ ਸਭ ਤੋਂ ਉੱਤਮ ਅਤੇ ਭਾਗਾਂ ਵਾਲਾ ਪਲ ਹੈ ਅਤੇ ਇਸ ਕਾਰਜ ਨੂੰ ਲੈ ਕੇ ਜਨਮਾਨਸ ਵਿੱਚ ਭਾਰੀ ਉਤਸ਼ਾਹ ਹੈ।ਇਸ ਮੌਕੇ ਅਰਜੁਨ, ਸੁਨੀਲ ਸਿੰਗਲਾ, ਰਮੇਸ਼ ਸ਼ਰਮਾ, ਡਗਰ ਕਾਂਤ, ਅਨਿਲ ਸ਼ਰਮਾ, ਵਿਜੇ ਸੂਰੀ, ਦਿਨੇਸ਼ ਸਿੰਗਲਾ, ਰਮਨ ਸਿੰਗਲਾ ਆਦਿ ਹਾਜ਼ਰ ਸਨ।