ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 8 ਮਾਰਚ 2021-ਅੱਜ ਵੋਮੈਨ ਇੰਟਰਨੈਸ਼ਨਲ ਡੇਅ ਸਾਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਦੁਨੀਆ ਵਿੱਚ ਇੱਕ ਮੈਸਿਜ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਔਰਤ ਕਿਸੇ ਤਰ੍ਹਾਂ ਦਾ ਵੀ ਕੰਮ ਕਰਨ ਤੋਂ ਪਿੱਛੇ ਨਹੀਂ ਹੈ। ਇਸੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਡੀ.ਸੁਡਰਵਿਲੀ ਆਈ.ਪੀ.ਐਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੋਮੈਨ ਇੰਟਰਨੈਸ਼ਨਲ ਦਿਨ ’ਤੇ ਜ਼ਿਲ੍ਹਾ ਪੁਲਿਸ ਦੀਆਂ ਅਲੱਗ-ਅਲੱਗ ਮਹਿਲਾ ਪੁਲਿਸ ਟੀਮਾਂ ਵੱਲੋਂ ਅਲੱਗ-ਅਲੱਗ ਥਾਵਾਂ ’ਤੇ ਸਰਚ ਅਭਿਆਨ ਕਰਕੇ 1175 ਲੀਟਰ ਲਾਹਣ ਬਰਾਮਦ ਕੀਤੀ ਹੈ ਅਤੇ 2 ਔਰਤਾਂ ਤੋਂ ਇਲਾਵਾ 6 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਸ.ਆਈ ਲਵਮੀਤ ਕੌਰ ਮੁੱਖ ਅਫਸਰ ਥਾਣਾ ਕੋਟਭਾਈ ਵੱਲੋਂ 785 ਲੀਟਰ ਲਾਹਣ, 30 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਕਰਕੇ 1 ਔਰਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇੰਸਪੈਕਟਰ ਕੁਲਦੀਪ ਕੌਰ ਵੱਲੋਂ ਬਰੀਵਾਲਾ ਏਰੀਏ ਵਿੱਚੋਂ 150 ਲੀਟਰ ਲਾਹਣ 25 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਕਰਕੇ 1 ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਐਸ.ਆਈ ਮਾਇਆ ਦੇਵੀ ਵੱਲੋਂ ਥਾਣਾ ਕਬਰਵਾਲਾ ਏਰੀਏ ਵਿੱਚੋਂ 200 ਲੀਟਰ ਲਾਹਣ ਬਰਾਮਦ ਕਰਕੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਐਸ.ਆਈ ਚਰਨਜੀਤ ਕੌਰ ਵੱਲੋਂ ਥਾਣਾ ਕੋਟਭਾਈ ਏਰੀਏ ਵਿੱਚੋਂ 40 ਲੀਟਰ ਲਾਹਣ ਸਮੇਤ 1 ਔਰਤ ਨੂੰ ਕਾਬੂ ਅਤੇ ਐਸ.ਆਈ ਰਵਿੰਦਰ ਕੌਰ ਇੰਚ: ਪੀ.ਪੀ.ਬੱਸ ਸਟੈਂਡ ਵੱਲੋਂ 9 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ 1 ਵਿਅਕਤੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐਸ ਐਸ ਪੀ ਡੀ.ਸੁਡਰਵਿਲੀ ਨੇ ਸਭ ਨੂੰ ਇੰਟਰਨੈਸ਼ਨਲ ਵੋਮੈਨ ਡੇਅ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਧੀਆਂ ਨੇ ਹਮੇਸ਼ਾ ਪਰਿਵਾਰਾਂ ਦਾ ਮਾਨ ਵਧਾਇਆ ਹੈ ਅਤੇ ਧੀਆਂ ਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਲਿਸ ਮਹਿਲਾ ਮਿੱਤਰ ਡੈਸਕ ਬਣਾਏ ਗਏ ਹਨ, ਜਿਸ ਵਿੱਚ ਹਰ ਪੁਲਿਸ ਥਾਣੇ ਅੰਦਰ 2-2 ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਕੀਤੇ ਗਏ ਹਨ, ਜੋ ਜ਼ਿਲ੍ਹਾ ਅੰਦਰ ਸਾਂਝ ਕੇਂਦਰ ਦੀ ਬਿਲਡਿੰਗ ਅੰਦਰ ਬੈਠ ਕੇ ਕੰਮ ਕਰ ਰਹੇ ਹਨ ਅਤੇ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀਆਂ ਕੋਈ ਵੀ ਸ਼ਿਕਾਇਤ ਜਾਂ ਦਰਖਾਸਤ ਹੈ, ਉਸ ਨੂੰ ਚੰਗੀ ਤਰ੍ਹਾਂ ਸੁਣ ਕੇ ਉਸ ਦਰਖਾਸਤ ਨੂੰ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਉਸ ਦਰਖਾਸਤ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਮਹਿਲਾ ਪੀ.ਸੀ.ਆਰ ਸਕੂਟਰ ’ਤੇ ਗਸ਼ਤਾਂ ਕਰਕੇ ਸ਼ਰਾਰਤੀ ਅਨਸਰਾਂ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਈਨ ਨੰਬਰ 80549-42100, 112, 181 ’ਤੇ ਸਪੰਰਕ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।