← ਪਿਛੇ ਪਰਤੋ
ਅੰਮਿ੍ਤਸਰ, 8 ਮਾਰਚ 2021- ਆਲ ਇੰਡੀਆ ਅੱਤਵਾਦ ਪੀੜਤ ਅਸੋਸੀਏਸ਼ਨ ਵੱਲੋਂ ਅੱਤਵਾਦ ਪੀੜਤ ਪਰਿਵਾਰਾਂ ਦੀ ਗੁਜ਼ਾਰਾ ਭੱਤਾ ਪੈਨਸ਼ਨ ਦਸ ਹਜ਼ਾਰ ਕਰਨ ਦੀ ਮੰਗ ਕੀਤੀ ਗਈ ਹ ਆਲ ਇੰਡੀਆ ਅੱਤਵਾਦ ਪੀੜਤ ਅਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਡਾ . ਬੀ ਆਰ ਹਸਤੀਰ ਅਤੇ ਫਾਊਂਡਰ ਪਰੈਜੀਡੈਟ ਡਾ . ਨਰਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਦੱਸਿਆ ਕਿ ਅੱਤਵਾਦ ਪੀੜਤ ਅਸੋਸੀਏਸ਼ਨ ਪੰਜਾਬ ਸਰਕਾਰ ਤੋਂ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਕਰਦੀ ਆ ਰਹੀ ਹੈ ਕਿ ਪੀੜਤ ਪਰਿਵਾਰਾਂ ਨੂੰ ਮਿਲਣ ਵਾਲੀ ਗੁਜ਼ਾਰਾ ਭੱਤਾ ਪੈਨਸ਼ਨ ਦਸ ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਵੇ। ਇਥੇ ਇਹ ਗੱਲ ਵਰਨਣ ਯੋਗ ਹੈ। ਉਕਤ ਪਰਿਵਾਰਾਂ ਨੂੰ ਇਕ ਜਨਵਰੀ ਸਤਾਰਵੇਂ ਤੋਂ ਪੈਨਸ਼ਨ ਢਾਈ ਹਜ਼ਾਰ ਪ੍ਰਤੀ ਮਹੀਨਾ ਮਿਲਦੀ ਸੀ। ਸਰਕਾਰ ਨੇ ਇਕ ਜਨਵਰੀ ਬਾਰ੍ਹਾਂ ਤੋਂ ਪੰਜ ਹਜ਼ਾਰ ਕੀਤੀ ਪਰੰਤੂ ਹੁਣ ਨੇ ਦਸ ਹਜ਼ਾਰ ਕਰਨ ਦੀ ਬਜਾਇ ਕੇਵਲ ਛੇ ਹਜ਼ਾਰ ਕੀਤੀ। ਜੋ ਕਿ ਲੱਕ ਤੋੜ ਮਹਿੰਗਾਈ ਵਿੱਚ ਬਹੁਤ ਘੱਟ ਹੈ। ਇਸ ਕਰਕੇ ਪੀੜਤ ਪਰਿਵਾਰਾਂ ਅੰਦਰ ਰੋਸ ਹੈ ਕਿ ਸਰਕਾਰ ਆਪਣੇ ਵਿਧਾਇਕਾਂ ,ਮੰਤਰੀਆਂ ਦੀਆਂ ਪੈਨਸ਼ਨ ਵਧਾਉਣ ਲੱਗਿਆਂ ਕਦੀ ਸਰਫਾ ਨਹੀਂ ਕਰਦੀ ਮਗਰ ਸਾਡੀ ਰੋਟੀ ਵਿੱਚ ਕਟੌਤੀ ਕਿਉਂ ਕਰ ਰਹੀ? । ਇਸ ਮੌਕੇ ਅੱਤਵਾਦ ਪੀੜਤ ਪਰਿਵਾਰਾਂ ਦੀਆਂ ਵਿਧਵਾਵਾਂ ਔਰਤਾਂ ਨੇ ਰੋਸ ਜਾਹਰ ਕੀਤਾ ਅਤੇ ਪੈਨਸ਼ਨ ਦਸ ਹਜ਼ਾਰ ਪ੍ਤੀ ਮਹੀਨਾ ਕਰਨ ਮੰਗ ਦੋਹਰਾਈ।
Total Responses : 936