ਮਾਨਸਾ, 9 ਮਾਰਚ 2021 - ਲਿਬਰੇਸ਼ਨ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਪੰਚਾਇਤੀ ਜਮੀਨ ਬਚਾਉਣ ਲਈ ਪੰਚਾਇਤੀ ਜਮੀਨ ਤੇ ਹੀ ਸਥਾਈ ਧਰਨਾ ਕੱਲ ਤੋਂ ਸ਼ੁਰੂ ਕੀਤਾ ਜਾਵੇਗਾ| ਵਾਰਡ ਨੰ 25 ਚ ਪੈਂਦੀ ਪੰਚਾਇਤੀ ਜਮੀਨ ਵਿੱਚ ਲਗਾਤਾਰ ਰੋਕਣ ਅਤੇ ਪਰਸ਼ਾਸਣ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਰਕੇਸ਼ ਕੁਮਾਰ ਲੋਹੇ ਵਾਲੇ ਵੱਲੋਂ ਜਬਰੀ ਉਸਾਰੀ ਦਾ ਕੰਮ ਚਲਾਉਣ ਦੀ ਕੋਸ਼ੀਸ਼ ਕੀਤੀ ਹੈ ,ਜਿਸ ਦੇ ਖਿਲਾਫ ਅੱਜ ਵਾਰਡ ਵਾਸੀਆਂ ਵੱਲੋਂ ਵਾਰਡ ਵਿੱਚ ਸਰਸਾ ਰੋਡ ਤੱਕ ਰੋਸ਼ ਰੈਲੀ ਕੱਢ ਕੇ ਪ੍ਸ਼ਾਸਣ ਅਤੇ ਰਾਕੇਸ਼ ਕੁਮਾਰ ਖਿਲਾਫ ਨਾਅਰੇਬਾਜੀ ਕੀਤੀ ਗਈ|
ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸ਼ਹਿਰ ਸਕੱਤਰ ਵਿੰਦਰ ਅਲਖ ,ਮਜਦੂਰ ਮੁਕਤੀ ਮੋਰਚਾ ਦੇ ਕਸ਼ਮੀਰਾ ਸਿੰਘ,ਸਾਬਕਾ ਐਮ .ਸੀ ਕਰਨੈਲ ਕੌਰ ,ਪੰਚਾਇਤੀ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਪ੍ਧਾਨ ਘੁੱਕਰਾ, ਸੈਕਟਰੀ ਭਿੰਦਰ ਖਾਲਸਾ ਨੇ ਕਿਹਾ ਕਿ ਪੁਲਿਸ ਪ੍ਸ਼ਾਸਣ ਗੁੰਡਿਆਂ ਨੂੰ ਸਹਿ ਦੇ ਰਿਹਾ ਹੈ ,ਸ਼ੰਘਰਸ਼ ਕਮੇਟੀ ਨੂੰ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਮਸਲਾ ਜਗਾ ਦੀ ਮਿਣਤੀ ਕਰਵਾ ਕੇ ਹੱਲ ਕਰ ਦਿੱਤਾ ਜਾਵੇਗਾ ਪਰ ਨਾ ਹੀ ਪ੍ਸ਼ਾਸਣ ਦਾ ਕੋਈ ਅਧਕਾਰੀ ਨਾ ਹੀ ਐਸ.ਐਚ.ਓ ਆਏ|
ਉਹਨਾ ਕਿਹਾ ਕਿ ਕੱਲ ਤੋਂ ਪੰਚਾਇਤੀ ਜਮੀਨ ਚ ਧਰਨਾ ਸੁਰੂ ਕੀਤਾ ਜਾਵੇਗਾ ,ਅਤੇ ਹੋਣ ਵਾਲੀ ਕਿਸੇ ਵੀ ਅਣ ਸੁਖਾਵੀ ਘਟਨਾ ਦੀ ਜਿਮੇਵਾਰੀ ਪ੍ਸ਼ਾਸਣ ਦੀ ਹੋਵੇਗੀ|
ਇਸ ਸਮੇਂ ਸੰਦੀਪ ਸਿੰਘ,ਕੁਲਦੀਪ ਸਿੰਘ ,ਜਲੋ ਕੌਰ ,ਸੁੱਖਵਿੰਦਰ ਸਿੰਘ,ਗੱਲਾ ਮਜਦੂਰ ਯੂਨੀਅਨ ਦੇ ਆਗੂ ਬਚਿੱਤਰ ਸਿੰਘ,ਮੇਲਾ ਸਿੰਘ, ਸ਼ੀਲਾ ,ਰਾਣੀ ਆਦਿ ਹਾਜਿਰ ਸਨ।