← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 1 ਅਪਰੈਲ, 2021 - ਡੇਰਾ ਰੋਮਾਣਾ ਅਲਬੇਲ ਸਿੰਘ ਅਤੇ ਰੋਮਾਣਾ ਅਲਬੇਲ ਸਿੰਘ ਦੇ ਇੱਕ ਦਲਿਤ ਪਰਿਵਾਰ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਜੈਤੋ ਥਾਣਾ ਅੱਗੇ ਦਲਿਤ ਪਰਿਵਾਰ ਅਤੇ ਜੱਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ।ਇਸ ਵਿਵਾਦ ਦੌਰਾਨ ਕਵਰੇਜ ਕਰਨ ਪਹੁੰਚੇ ਲੋਕ ਅਵਾਜ ਟੀ.ਵੀ ਦੇ ਕੈਮਰਾਮੈਨ ਨਾਲ ਬਦਸਲੂਕੀ ਹੋਣ ਅਤੇ ਕੈਮਰਾ ਖੋਹਣ ਦੀ ਕੋਸ਼ਿਸ਼ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੀ ਵਿਥਿਆ ਸੁਣਾਉਂਦੇ ਹੋਏ ਕੈਮਰਾਮੈਨ ਲੈਮਨਦੀਪ ਸਿੰਘ ਨੇ ਕਿਹਾ ਕਿ ਜਦ ਮੈਂ ਆਪਣੇ ਐਂਕਰ ਦੇ ਨਾਲ ਧਰਨੇ ਦੀ ਕਵਰੇਜ ਕਰ ਰਿਹਾ ਸੀ ਤਾਂ ਡੇਰੇ ਦੇ ਸੇਵੇਦਾਰ ਅਤੇ ਭਾਕਿਯੂ ਸਿੱਧੂਪੁਰ ਦੇ ਮੈਂਬਰਾਂ ਵੱਲੋਂ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਜਦ ਅਸੀਂ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਅਜਿਹੀ ਕੋਈ ਗੱਲ ਨਹੀਂ, ਪਰ ਜੇਕਰ ਕੋਈ ਅਜਿਹਾ ਵਾਪਰਿਆ ਹੈ ਤਾਂ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਅਤੇ ਅਸੀਂ ਇਸ ਲਈ ਮੁਆਫੀ ਮੰਗਦੇ ਹਾਂ।
Total Responses : 942