ਹਰਦਮ ਮਾਨ
ਸਰੀ, 6 ਅਪ੍ਰੈਲ 2021 - ਬੀ.ਸੀ. ਵਿਚ ਪਿਛਲੇ ਚਾਰ ਦਿਨਾਂ ਦੌਰਾਨ ਕੋਵਿਡ-19 ਦੇ 4,040 ਕੇਸ ਸਾਹਮਣੇ ਆਏ ਹਨ ਅਤੇ 23 ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 1,074, ਸ਼ੁੱਕਰਵਾਰ ਨੂੰ 1,077, ਸ਼ਨੀਵਾਰ ਨੂੰ 999 ਅਤੇ ਐਤਵਾਰ ਨੂੰ 890 ਕੇਸ ਨਵੇਂ ਆਏ ਹਨ। ਸੂਬੇ ਵਿਚ ਇਸ ਵਾਇਰਸ ਨਾਲ ਹੁਣ ਤੱਕ 1,486 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ 8,490 ਕੇਸ ਐਕਟਿਵ ਹਨ ਜਿਨ੍ਹਾਂ ਵਿੱਚੋਂ 318 ਲੋਕ ਹਸਪਤਾਲਾਂ ਵਿਚ ਦਾਖਿਲ ਹਨ ਅਤੇ 96 ਆਈ.ਸੀ.ਯੂ. ਵਿਚ ਹਨ।
ਸੂਬੇ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ 916 ਹੋਰ ਕੇਸ ਸਾਹਮਣੇ ਆਏ ਹਨ, ਜਿਸ ਨਾਲ ਨਵੇਂ ਵਾਇਰਸ ਵੇਰੀਐਂਟਸ ਕੇਸਾਂ ਦੀ ਕੁੱਲ ਗਿਣਤੀ 3,559 ਤੱਕ ਪਹੁੰਚ ਗਈ ਹੈ।
ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 8,93,590 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਅਤੇ 87,472 ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com