← ਪਿਛੇ ਪਰਤੋ
ਹਜ਼ਾਰਾਂ ਲੋਕਾਂ ਦੇ ਕਾਫਲੇ ਨਾਲ ਲੱਖਾ ਸਿਧਾਣਾ ਦਿੱਲੀ ਵੱਲ ਹੋਇਆ ਰਵਾਨਾ ਮਸਤੂਆਣਾ ਸਾਹਿਬ, 9 ਅਪ੍ਰੈਲ, 2021: ਗੈਂਗਸਟਰ ਤੋਂ ਆਗੂ ਬਣਿਆ ਲੱਖਾ ਸਿਧਾਣਾ ਅੱਜ ਇਥੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਦਿੱਲੀ ਲਈ ਰਵਾਨਾ ਹੋਇਆ। ਉਹ ਭਲਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਦਿੱਲੀ ਵਿਚ ਕੇ ਐਮ ਪੀ ਐਕਸਪ੍ਰੈਸ ’ਤੇ ਆਵਾਜਾਈ ਠੱਪ ਕਰਨ ਦੇ ਸੱਦੇ ਤਹਿਤ ਇਸ ਰੋਸ ਮੁਜ਼ਾਹਰੇ ਤੇ ਧਰਨੇ ਵਿਚ ਸ਼ਾਮਲਹੋਵੇਗਾ। ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ ਕਿ ਉਹ ਲੱਖਾ ਸਿਧਾਣਾਂ ਦੇ ਨਾਲ ਹਨ ਤੇ ਲੱਖਾ ਸਿਧਾਣਾ ਉਹਨਾਂ ਦੇਮੰਚ ’ਤੇ ਵੀਆਵੇਗਾ ਤੇ ਦਿੱਲੀ ਪੁਲਿਸ ਉਸਨੁੰ ਹੱਥ ਲਗਾ ਕੇ ਵਿਖਾਵੇ। ਕੱਲ੍ਹ ਦਿੱਲੀ ਵਿਚ ਕੀ ਹੋਵੇਗਾ, ਇਹ ਸਮਾਂ ਹੀ ਦੱਸੇਗਾ। ਲੱਖਾ ਸਿਧਾਣਾ ਦੇ ਕਾਫਲੇ ਵਿਚ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ ਤੇਹੋਰ ਨਾਅਰੇ ਲਗਾਉਂਦੇ ਵੇਖੇ ਗਏ।
Total Responses : 942