ਮਨਿੰਦਰਜੀਤ ਸਿੱਧੂ
ਜੈਤੋ, 09 ਅਪਰੈਲ, 2021 - ਸ਼ਹਿਰ ਦੇ ਬਾਕੀਆਂ ਹਿੱਸਿਆਂ ਵਾਂਗ ਵਾਰਡ ਨੰਬਰ 3 ਦੇ ਐੱਮ.ਸੀ. ਨਰਿੰਦਰਪਾਲ ਸਿੰਘ ਰਾਮੇਆਣਾ ਨੇ ਵੀ ਆਪਣੇ ਵਾਰਡ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਵਾਇਆ।ਕੈਂਪ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਸੂਬਾ ਸਿੰਘ ਨੇ ਬਾਦਲ ਨੇ ਕੀਤੀ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੈਂਪ ਦੌਰਾਨ 100 ਲੋਕਾਂ ਨੇ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਇਆ।ਸਿਹਤ ਵਿਭਾਗ ਦੇ ਡਾ. ਵਰਿੰਦਰ ਕੁਮਾਰ, ਡਾ. ਆਸਥਾ ਨਰੂਲਾ, ਏ.ਐੱਨ.ਐੱਮ ਸਿੰਬਲ ਕਾਂਤ ਚੋਪੜਾ, ਕੰਪਿਊਟਰ ਆਪਰੇਟਰ ਸੰਜੂ ਮੰਗਲਾ, ਆਸ਼ਾ ਵਰਕਰ ਗੁਰਮੀਤ ਕੌਰ, ਰਾਜਵੀਰ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਰਸ਼ਪਾਲ ਕੌਰ ਅਤੇ ਕਰਨਵੀਰ ਕੌਰ ਨੇ ਇਸ ਕੈਂਪ ਦੌਰਾਨ ਸੇਵਾਵਾਂ ਦਿੱਤੀਆਂ। ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਇਸ ਕੈਂਪ ਨੂੰ ਨੇਪਰੇ ਚੜ੍ਹਾਉਣ ਵਿੱਚ ਸਾਬਕਾ ਕੌਂਸਲਰ ਡਾ. ਰਾਕੇਸ਼ ਕੁਮਾਰ, ਜਸਵਿੰਦਰ ਸਿੰਘ ਸਰਾਂ(ਦਸਮੇਸ਼ ਮੈਡੀਕਲ ਹਾਲ), ਮਾਸਟਰ ਬਲਜੀਤ ਕੌਰ ਅਤੇ ਗੁਰਦੀਪ ਸਿੰਘ ਰਾਮੇਆਣਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।