ਰਾਜਿੰਦਰ ਕੁਮਾਰ
- ਰਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਖੋਥੜਾ ਦੇ ਪ੍ਰਧਾਨ ਪ੍ਰਵੀਨ ਬੰਗਾ ਜਾਣਕਾਰੀ ਦਿੰਦੇ ਹੋਏ ਇਸ ਮੌਕੇ ਸਤਪਾਲ, ਐਡਵੋਕੇਟ ਤਜਿੰਦਰ ਬੰਗਾ, ਬਲਵਿੰਦਰ ਸੋਨੂੰ ਤੇ ਸਾਥੀ
ਨਵਾਂ ਸ਼ਹਿਰ 10 ਅਪ੍ਰੈਲ 2021 - ਰਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਖੋਥੜਾ ਵਲੋਂ ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀਰਾਉ ਫੂਲੇ ਜੀ ਦੇ ਜਨਮ ਦਿਵਸ ਤੇ 11 ਅਪ੍ਰੈਲ ਨੂੰ 11ਵਜੇ ਤੋਂ 2 ਵਜੇ ਤਕ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਦਕਰ ਜੀ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸਮਾਜ ਦੀ ਹੋਣਹਾਰ ਬੰਗਾ ਇਲਾਕੇ ਦਾ ਨਾਂਮ ਉਚਾ ਕਰਨ ਵਾਲੀ ਮੁੱਖ ਮਹਿਮਾਨ ਪਿੰਡ ਗੜੀ ਅਜੀਤ ਸਿੰਘ ਦੀ ਬੇਟੀ ਸੈਸ਼ਨ ਜੱਜ ਪਰਮਿੰਦਰ ਕੌਰ ਧੀਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਆਗੂ ਪ੍ਰਵੀਨ ਬੰਗਾ ਪ੍ਰਧਾਨ ਰਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਖੋਥੜਾ ਨੇ ਦੱਸਿਆ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਸੈਣੀ ਮਹਾਂਸਭਾ ਦੇ ਪ੍ਰਧਾਨ ਹਰਜੀਤ ਸਿੰਘ ਬੈਂਸਲੋਂਗੀਆ, ਗੁਰਦਿਆਲ ਬੋਧ ਯੂਕੇ ,ਹੰਸ ਰਾਜ ਸ਼ਾਮਿਲ ਹੋਣਗੇ ਸਮਾਗਮ ਵਿੱਚ ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਰਾਜ ਦਦਰਾਲ ਜੀ ਵੀ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸ਼ਰਧਾਂਜ਼ਲੀ ਭੇਂਟ ਕਰਨਗੇ ਇਸ ਮੌਕੇ ਤੇ ਇਨਾ ਤੋਂ ਇਲਾਵਾ ਸੀਨੀਅਰ ਆਗੂ ਕੈਸ਼ੀਅਰ ਸਤਪਾਲ ਉਪ ਪ੍ਰਧਾਨ ਦੀਪਾ ਵਿਰਦੀ, ਜਨਰਲ ਸਕੱਤਰ ਐਡਵੋਕੇਟ ਤਜਿੰਦਰ ਬੰਗਾ, ਸਕੱਤਰ ਬਲਵਿੰਦਰ ਕੁਮਾਰ ਸੋਨੂੰ, ਸੁਰਿੰਦਰ ਬੰਗਾ,ਅਮਿਤ ਬੰਗਾ ਆਦਿ ਅਹੁਦੇਦਾਰਾਂ ਨੇ ਸਮਾਗਮ ਵਿੱਚ ਜੋਤੀਰਾਉ ਫੂਲੇ ਨੂੰ ਸ਼ਰਧਾਂਜਲੀ ਭੇਟ ਕਰਨਗੇ।