ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ 2021-ਐਸੋਸ਼ੀਏਸ਼ਨ ਦੇ ਆਨਰੇਰੀ ਜਨਰਲ ਸਕੱਤਰ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਸਪੋਸਰ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਇਕ ਦਿਨਾਂ ਸੀਮਤ ਓਵਰ ਅੰਡਰ-16 ਟੂਰਨਾਮੈਂਟ, ਟ੍ਰਾਈਡੈਂਟ ਪੀ.ਸੀ.ਏ ਅੰਡਰ-16 ਕੱਪ ਵਿਚ ਪੰਜਾਬ ਭਰ ਦੇ 20 ਜ਼ਿਲਿਆਂ ਨੇ ਭਾਗ ਲਿਆ, ਜਿਸ ਦਾ ਫਾਈਨਲ ਬਰਨਾਲਾ ਵਿਖੇ ਹੋਇਆ, ਵਿਚ ਰੈਵਨਪ੍ਰੀਤ ਨੇ ਕੁੱਲ ਦੋ ਸੈਂਕੜਿਆਂ ਦੀ ਮੱਦਦ ਨਾਲ 397 ਰਨਾਂ ’ਤੇ 7 ਵਿਕਟਾਂ ਵੀ ਹਾਸਿਲ ਕੀਤੀਆਂ ਤੇ ਉਸ ਦਾ ਸਰਬਉੱਚ ਸਕੋਰ 133 ਰਨ ਰਿਹਾ ਹੈ। ਉਨਾਂ ਦੱਸਿਆ ਕਿ ਇਸ ਟੂਰਨਾਂਮੈਂਟ ਵਿਚ ਰੈਵਨਪ੍ਰੀਤ ਨੂੰ ਤਿੰਨ ਮੈਚਾਂ ਲਈ ਮੈਨ ਆਫ ਮੈਚ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ, ਜਿਸ ਕਰਨ ਰੈਵਨ ਨੂੰ ਪੰਜਾਬ ਦਾ ਵਧੀਆ ਬੱਲੇਬਾਜ਼ ਐਲਾਨਿਆ ਗਿਆ। ਇਸ ਸਮੇਂ ਐਸੋਸ਼ੀਏਸ਼ਨ ਦੇ ਵਾਈਸ ਪ੍ਰਧਾਨ ਮਨਜੀਤ ਸਿੰਘ ਸੰਧੂ ਨੇ ਰੈਵਨਪ੍ਰੀਤ ਉਸ ਦੇ ਮਾਤਾ-ਪਿਤਾ ਗਿਆਨ ਸਿੰਘ ਤੇ ਨਰਿੰਦਰ ਕੌਰ ਨੂੰ ਵਧਾਈ ਦਿੱਤੀ ਤੇ ਟ੍ਰਾਈਡੈਂਟ ਗੁਰੱਪ ਦੇ ਮਾਲਕ ਤੇ ਪੀ.ਸੀ.ਏ. ਦੇ ਪ੍ਰਧਾਨ ਪਦਮ ਰਜਿੰਦਰ ਗੁਪਤਾ ਦਾ ਧੰਨਵਾਦ ਕੀਤਾ। ਮੈਚਾਂ ਦੌਰਾਨ ਜ਼ੁਆਇੰਟ ਸੈਕਟਰੀ ਸੁਭਾਸ਼ ਚੰਦਰ, ਗੁਰਤਾਰ ਸਿੰਘ ਬੁੱਟਰ, ਪਲਵਿੰਦਰ ਸਿੰਘ, ਗੁਰਸੰਤ ਸਿੰਘ ਆਦਿ ਹਾਜ਼ਰ ਸਨ।