ਹੁਸ਼ਿਆਰਪੁਰ, 10 ਅਪ੍ਰੈਲ 2021 - ਅੱਜ ਹੁਸ਼ਿਆਰਪੁਰ ਉਨਾਂ ਰੋੜ ਬਸਤੀ ਗੁਲਾਮ ਹੂਸੈਨ ਬਾਈਪਾਸ ਮਾਰਗ ਪਰ ਨਹਿਰ ਦੇ ਲਾਗੇ ਰਹਿ ਰਹੇ ਪ੍ਰਵਾਸੀ ਲੋਕਾਂ ਦੀਆਂ ਕਰੀਬ 35-38 ਝੁੱਗੀਆਂ ਵਿਚ ਅਚਾਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਹੁਸ਼ਿਆਰਪੁਰ ਦੀ ਟੀਮ ਘਟਨਾ ਵਾਲੀ ਥਾਂ ਤੇ ਪੁੱਜੀ। ਫਾਇਰ ਬ੍ਰਿਗੇਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਰੀਆਂ ਝੁੱਗੀਆਂ ਅਤੇ ਉਨ੍ਹਾਂ ਵਿਚ ਪਿਆ ਸਮਾਨ ਅੱਗ ਵਿਚ ਸੜ ਕੇ ਸੁਆਹ ਗਿਆ। ਫਾਇਰ ਬ੍ਰਿਗੇਡ ਵਲੋਂ ਅੱਗ ਨੂੰ ਆਲੇ-ਦੁਆਲੇ ਫੈਲਣ ਤੇ ਕਾਬੂ ਪਾ ਲਿਆ ਗਿਆ ਹੈ।