ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ 2021-ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ ’ਤੇ ਸਥਿਤ ਸੇਤੀਆ ਪੇਪਰ ਮਿੱਲ ਕੋਲ ਸ਼ਾਰਟ ਸਰਕਟ ਕਾਰਨ ਇੱਕ ਖੇਤ ’ਚ ਖੜ੍ਹੀ ਕਣਕ ਦੀ ਪੱਕੀ ਫ਼ਸਲ ਸੜ ਗਈ ਹੈ। ਪੀੜ੍ਹਤ ਕਿਸਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਅੱਜ ਸ਼ਾਰਟ ਸਰਕਟ ਕਾਰਨ ਅਚਾਨਕ ਉਸਦੇ ਖੇਤ ਵਿੱਚ ਅੱਗ ਲੱਗ ਗਈ, ਜਿਸ ਨਾਲ ਡੇਢ ਕਿੱਲ੍ਹਾ ਜ਼ਮੀਨ ’ਚ ਖੜ੍ਹੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਸਵਾਹ ਹੋ ਗਈ, ਜਿਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ, ਪਰ ਉਸ ਤੋਂ ਪਹਿਲਾਂ ਹੀ ਲਗਭਗ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ।