ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ 2021-ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਅੱਜ ਫ਼ਿਰ ਜ਼ਿਲੇ ਅੰਦਰ ਕੋਰੋਨਾ ਦੇ 53 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 10, ਜ਼ਿਲਾ ਜੇਲ੍ਹ ਤੋਂ 3, ਮਲੋਟ ਤੋਂ 4, ਗਿੱਦੜਬਾਹਾ ਤੋਂ 7, ਬਾਦਲ ਤੋਂ 2, ਹਾਕੂਵਾਲਾ ਤੋਂ 1, ਰੋੜਾਂਵਾਲੀ ਤੋਂ 1, ਘੁਮਿਆਰਾ ਤੋਂ 1, ਕਿੱਲਿਆਂਵਾਲੀ ਤੋਂ 2, ਰੁਪਾਣਾ ਤੋਂ 2, ਬਧਾਈ ਤੋਂ 1, ਖੁੱਡੀਆਂ ਗੁਲਾਬ ਸਿੰਘ ਤੋਂ 1, ਲੱਖੇਵਾਲੀ ਤੋਂ 2, ਸਿੰਘੇਵਾਲਾ ਤੋਂ 2, ਲੰਬੀ ਤੋਂ 2, ਉਦੇਕਰਨ ਤੋਂ 1, ਰੁਖ਼ਾਲਾ ਤੋਂ 1, ਕੰਗਣਖੇੜਾ ਤੋਂ 1, ਘੱਗਾ ਤੋਂ 2, ਤਪਾ ਖੇੜਾ ਤੋਂ 1, ਬਰਕੰਦੀ ਤੋਂ 1, ਖਿੜਕੀਆਂਵਾਲਾ ਤੋਂ 1, ਗਿਲਜੇਵਾਲਾ ਤੋਂ 1, ਹਰੀਕੇ ਕਲਾਂ ਤੋਂ 2, ਕੋਠੇ ਫੁੱਮਣਵਾਲਾ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 17 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 402 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2104 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 279 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4967 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ ਕੁੱਲ 4300 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 556 ਕੇਸ ਸਰਗਰਮ ਚੱਲ ਰਹੇ ਹਨ।