ਅਸ਼ੋਕ ਵਰਮਾ
ਬਠਿੰਡਾ, 12 ਅਪ੍ਰੈਲ 2021: ਵਿਦਿਆਰਥੀਆਂ ਦੇ ਤਕਨੀਕੀ ਅਤੇ ਵਿਹਾਰਕ ਗਿਆਨ ਵਿੱਚ ਵਾਧਾ ਕਰਨ ਦੇ ਸੰਦਰਭ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਬਠਿੰਡਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੋਰਸ ਕਲੱਬ ਵੱਲੋਂ ਬੀ.ਟੈੱਕ (ਸਿਵਲ ਇੰਜਨੀਅਰਿੰਗ) ਦੇ ਵਿਦਿਆਰਥੀਆਂ ਲਈ ‘ਮਾਤਰਾ ਸਰਵੇਖਣ ਅਤੇ ਬਿਲਡਿੰਗ ਅਨੁਮਾਨ ’ ਬਾਰੇ ਇੱਕ ਵਰਕਸ਼ਾਪ ਕਰਵਾਈ ਗਈ । ਜਿਸ ਵਿੱਚ ਰੈੱਡਬਿ੍ਰਕਸ ਦੇ ਕੰਪਨੀ ਡਾਇਰੈਕਟਰ ਇੰਜ. ਅਮਿਤ ਕੁਮਾਰ ਨੇ ਪ੍ਰਮੁੱਖ ਮਾਹਿਰ ਵਜੋਂ ਸ਼ਿਰਕਤ ਕੀਤੀ। ਮਾਹਿਰ ਇੰਜ. ਅਮਿਤ ਕੁਮਾਰ ਨੇ ਬਿਲਡਿੰਗ, ਬਾਰ ਬੇਨਡਿੰਗ ਸ਼ਡਿਊਲ, ਮਾਤਰਾ ਦੇ ਬਿੱਲਾਂ ਦੇ ਅਨੁਮਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਨੇ ਮਾਤਰਾ ਸਰਵੇਖਣ (ਇਮਾਰਤਾਂ ਅਤੇ ਸੜਕਾਂ), ਬਿਲਿੰਗ ਇੰਜਨੀਅਰਿੰਗ, ਟੈਂਡਰਿੰਗ, ਖ਼ਰੀਦ ਅਤੇ ਇਕਰਾਰਨਾਮੇ ਪ੍ਰਬੰਧਨ ਦੇ ਖੇਤਰ ਵਿੱਚ ਗਰੈਜੂਏਸ਼ਨ ’ਚ ਇੰਟਰਨਸ਼ਿਪ ਦੇ ਲਾਭ ਬਾਰੇ ਵੀ ਵਿਸਥਾਰ ਨਾਲ ਦੱਸਿਆ। ਸਿਵਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਅਤੇ ਫੈਕਲਟੀ ਮੈਂਬਰਾਂ ਨੇ ਮਾਹਿਰ ਬੁਲਾਰੇ ਦਾ ਵਿਦਿਆਰਥੀਆਂ ਦੇ ਨਾਲ ਆਪਣੇ ਗਿਆਨ ਅਤੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅਜਿਹੀ ਜਾਣਕਾਰੀ ਭਰਪੂਰ ਵਰਕਸ਼ਾਪ ਕਰਵਾਉਣ ਲਈ ਸਿਵਲ ਇੰਜਨੀਅਰਿੰਗ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ।