ਜਗਦੀਸ਼ ਥਿੰਦ
ਜਲਾਲਾਬਾਦ 12 ਅਪ੍ਰੈਲ , ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਮੁਕੰਮਲ ਹੋਈ ।
ਚੁਣੇ ਹੋਏ ਕੌਂਸਲਰਾਂ ਨੇ ਸਰਬਸੰਮਤੀ ਨਾਲ
ਵਿਕਾਸਦੀਪ ਚੋਧਰੀ ਨੂੰ ਪ੍ਰਧਾਨ , ਨਤਾਲੀਆਂ ਮੁਖੀਜਾ ਅਤੇ ਆਂਚਲ ਵਾਟਸ ਵਾਈਸ ਪ੍ਰਧਾਨ ਚੁਣਿਆ ।
ਇਹ ਚੋਣ ਐੱਸ ਡੀ ਐੱਮ ਜਲਾਲਾਬਾਦ ਸ੍ਰ. ਸੂਬਾ ਸਿੰਘ ਦੀ ਨਿਗਰਾਨੀ ਹੇਠ ਹੋਈ ।
ਚੁਣੇ ਗਏ ਪ੍ਰਧਾਨ , ਵਾਈਸ ਪ੍ਰਧਾਨ ਨੂੰ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ ।
ਰਮਿੰਦਰ ਆਵਲਾ ਨੇ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਸਾਰੇ ਕੌਂਸਲਰ ਮਿਲ ਜੁਲ ਕੇ ਕੰਮ ਕਰਨਗੇ ।
ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡ ਦੀ ਕਮੀ ਆਉਣ ਨਹੀਂ ਆਉਣ ਦਿੱਤੀ ਜਾਵੇਗੀ ।