← ਪਿਛੇ ਪਰਤੋ
ਪਟਿਆਲਾ 12, ਅਪ੍ਰੈਲ 2021 : ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ. ਵੇਨੂੰ ਪ੍ਰਸਾਦ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਥੇ ਪੰਜਾਬ ਰਾਜ ਬਿਜਲੀ ਨਿਗਮ ਦੇ ਚੀਫ ਇੰਜੀਨੀਅਰ ਵੰਡ ਦੱਖਣੀ ਜ਼ੋਨ ਵੱਲੋਂ ਇੱਕ ਕੋਵਿਸ਼ਿਲਡ ਟੀਕਾਕਰਨ ਕੈਂਪ ਲਗਾਇਆ ਗਿਆ। ਸ਼੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਸ਼ਾਸਨ ਪੀਐਸਪੀਸੀਐਲ ਇਸ ਮੌਕੇ ਮੁੱਖ ਮਹਿਮਾਨ ਸਨ। ਸ਼੍ਰੀ ਆਰ.ਪੀ. ਪਾਂਡਵ ਨੇ ਸਮੂਹ ਕਰਮਚਾਰੀਆਂ/ਅਫਸਰਾਂ ਨੂੰ ਕੋਵਿਡ—19 ਤੋਂ ਬਚਾਓ ਲਈ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ। ਕੈਂਪ ਡਿਪਟੀ ਕਮਿਸ਼ਨਰ ਪਟਿਆਲਾ ਦੇ ਮੈਡੀਕਲ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਪੀਐਸਪੀਸੀਐਲ ਦੇ ਕੁੱਲ 181 ਨੰਬਰ ਕਰਮਚਾਰੀਆਂ ਦਾ ਟੀਕਾ ਲਗਾਇਆ ਗਿਆ ਜਿਸ ਵਿਚੋਂ 101 ਨੰਬਰ ਪੁਰਸ਼ ਅਤੇ 80 ਨੰਬਰ ਮਹਿਲਾ ਕਰਮਚਾਰੀ ਹਨ। 45 ਸਾਲ ਤੋਂ ਘੱਟ ਉਮਰ ਦੇ 42 ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ।
Total Responses : 940