ਜਲੰਧਰ 12 ਅਪ੍ਰੈਲ 2021: ਜ਼ਿਲ੍ਹਾ ਸਿੱਖਿਆ ਅਫ਼ਸਰ ਰਾਮਪਾਲ ਸਿੰਘ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਜਲੰਧਰ ਦੀ ਮੀਡਿਆ ਟੀਮ ਵਲੋਂ ਸ.ਪ.ਸ ਭੋਗਪੁਰ,ਭਟਨੂਰਾ,ਬਿਨਪਾਲਕੇ,ਲੜੋਆ, ਬਹਿਰਾਮ ਵਿਖੇ ਨੁੱਕੜ ਨਾਟਕ ਕੀਤੇ ਗਏ।ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ (ਪੜੋ ਪੰਜਾਬ ਪੜਾਓ ਪੰਜਾਬ) ਵਰਿੰਦਰਵੀਰ ਸਿੰਘ,ਸਹਾਇਕ ਕੋਆਰਡੀਨੇਟਰ(ਪੜੋ ਪੰਜਾਬ ਪੜਾਓ ਪੰਜਾਬ)ਪ੍ਰਦੀਪ ਪ੍ਰਿਤ ਪਾਲ ਸਿੰਘ ਵੀ ਟੀਮ ਨਾਲ ਮੌਜੂਦ ਸਨ। ਉਹਨਾਂ ਵਲੋਂ ਦੱਸਿਆ ਗਿਆ ਕਿ ਜਿਥੇ ਵੀ ਨਾਟਕਾਂ ਖੇਡਿਆ ਗਿਆ ਉਥੇ ਮੌਕੇ ਤੇ ਮਾਪਿਆਂ ਵੱਲੋਂ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਇਆ ਗਿਆ।ਪ੍ਰਿਤਪਾਲ ਸਿੰਘ ਵਲੋਂ ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਫ਼ਤ ਕਿਤਾਬਾਂ, ਦੁਪਹਿਰ ਦਾ ਖਾਣਾ,ਪ੍ਰੋਜੈਕਟਰ ਨਾਲ ਪੜਾਈ,ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਪੜਾਈ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਤੇ ਬਲਾਕ ਨੋਡਲ ਅਫ਼ਸਰ ਰਵਿਕਾਂਤ ਵੀ ਮੋਜੂਦ ਸਨ।