ਲੜਕੀ ਨੂੰ ਵਿਆਹ ਦਾ ਝਾਂਸਾ ਦੇ ਭੱਜਾ ਕੇ ਲੈ ਗਏ ਨੌਜਵਾਨ 'ਤੇ ਕੇਸ ਦਰਜ
ਨਵਾਂਸ਼ਹਿਰ 13 ਅਪ੍ਰੈਲ,2021: ਥਾਣਾ ਪੋਜੇਵਾਲ ਨੇ ਇੱਕ ਨੌਜਵਾਨ ਖਿਲਾਫ ਵਿਆਹ ਦਾ ਬਹਾਨਾ ਬਣਾ ਕੇ ਭੱਜਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ 16 ਸਾਲਾ ਬੇਟੀ ਪਿਛਲੇ ਇਕ ਸਾਲ ਤੋਂ ਸ਼ਹਿਰ ਦੇ ਇਕ ਬਿਉਟੀ ਪਾਰਲਰ ਵਿਚ ਕੰਮ ਸਿੱਖ ਰਹੀ ਸੀ। ਹਰ ਰੋਜ਼ ਉਹ ਸਵੇਰੇ ਅੱਠ ਵਜੇ ਪਾਰਲਰ ਵਿਚ ਜਾਂਦੀ ਸੀ ਅਤੇ ਸ਼ਾਮ ਨੂੰ ਛੇ ਵਜੇ ਉਹ ਘਰ ਪਰਤ ਜਾਂਦੀ ਸੀ.
ਔਰਤ ਨੇ ਦੱਸਿਆ ਕਿ 11 ਅਪ੍ਰੈਲ ਨੂੰ ਉਸ ਦੀ ਲੜਕੀ ਸਵੇਰੇ ਅੱਠ ਵਜੇ ਕੰਮ ਸਿੱਖਣ ਲਈ ਬਿਉਟੀ ਪਾਰਲਰ ਦੀ ਦੁਕਾਨ ਗਈ ਸੀ, ਪਰ ਉਹ ਸ਼ਾਮ ਨੂੰ ਘਰ ਵਾਪਸ ਨਹੀਂ ਪਰਤੀ। ਜਦੋਂ ਉਸਨੇ ਦੁਕਾਨ ਮਾਲਕ ਨੂੰ ਆਪਣੀ ਬੇਟੀ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਬਿਉਟੀ ਪਾਰਲਰ ਨਹੀਂ ਆਈ।
ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਹੁਣ ਪਤਾ ਲੱਗਿਆ ਹੈ ਕਿ ਸੜੋਆ ਦੇ ਰਹਿਣ ਵਾਲੀ ਕਮਲਜੀਤ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭੱਜਾ ਕੇ ਲੈ ਗਿਆ ਹੈ ਪੁਲਿਸ ਨੇ ਮੁਲਜ਼ਮ ਕਮਲਜੀਤ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।