ਰਾਜਵੰਤ ਸਿੰਘ
ਮਲੋਟ, 16 ਅਪ੍ਰੈਲ 2021-ਅੱਜ ਸਵੇਰ ਵੇਲੇ ਤੋਂ ਹੀ ਬੱਦਲਾਂ ਦੀ ਆਮਦ ਨਾਲ ਖੇਤਰ ਦੇ ਸ਼ਹਿਰ ਮਲੋਟ ’ਚ ਹਲਕੀ ਬਾਰਿਸ਼ ਨੇ ਦਸਤਕ ਦਿੱਤੀ, ਜਿਸਦੇ ਚੱਲਦਿਆਂ ਜਿੱਥੇ ਕਣਕ ਦੀ ਕਟਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ, ਉਥੇ ਹੀ ਮੰਡੀ ’ਚ ਪਈ ਕਿਸਾਨਾਂ ਦੀ ਫ਼ਸਲ ਵੀ ਖਤਰੇ ’ਚ ਆ ਗਈ। ਮੰਡੀ ’ਚ ਬੈਠੇ ਕਿਸਾਨਾਂ ਨੇ ਬਾਰਿਸ਼ ਤੋਂ ਬਚਾਅ ਲਈ ਆਪਣੇ ਪੱਧਰ ’ਤੇ ਇੰਤਜਾਮ ਕੀਤੇ, ਪਰ ਫ਼ਿਰ ਵੀ ਕਣਕ ਮੀਂਹ ਦੇ ਪਾਣੀ ਤੋਂ ਬਚ ਨਾ ਸਕੀ।
ਉਧਰ ਬਾਰਿਸ਼ ਦੇ ਚੱਲਦਿਆਂ ਖੇਤਾਂ ’ਚ ਵੀ ਕਣਕ ਦੀ ਪੱਕੀ ਫ਼ਸਲ ਖ਼ਰਾਬੇ ਦਾ ਅੰਦੇਸ਼ਾ ਹੀ ਲਗਾਇਆ ਜਾ ਰਿਹਾ ਹੈ। ਫ਼ਿਲਹਾਲ ਹਲਕੀ ਬਾਰਿਸ਼ ਨਾਲ ਕਣਕ ਦੀ ਫ਼ਸਲ ਗਿੱਲੀ ਹੋ ਗਈ ਹੈ ਤੇ ਹੁਣ ਕਿਸਾਨ ਧੁੱਪ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ ਹਨ।