ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ 2021-ਜ਼ਿਲੇ ਅੰਦਰ ਅੱਜ ਫ਼ਿਰ ਕੋਰੋਨਾ ਦੇ 73 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 20, ਮਲੋਟ ਤੋਂ 19, ਗਿੱਦੜਬਾਹਾ ਤੋਂ 5, ਪਿੰਡ ਮਲੋਟ ਤੋਂ 1, ਕਟੋਰੇਵਾਲਾ ਤੋਂ 1, ਸੋਥਾ ਤੋਂ 1, ਬਰੀਵਾਲਾ ਤੋਂ 1, ਬਾਦਲ ਤੋਂ 1, ਲੰਬੀ ਢਾਬ ਤੋਂ 1, ਰੱਤਾ ਖੇੜਾ ਤੋਂ 1, ਕੋਟਲੀ ਸੰਘਰ ਤੋਂ 1, ਆਲਮਵਾਲਾ ਤੋਂ 4, ਬਾਂਮ ਤੋਂ 1, ਬੁਰਜ਼ ਸਿੱਧਵਾਂ ਤੋਂ 1, ਖਾਨੇ ਕੀ ਢਾਬ ਤੋਂ 1, ਬੁੱਟਰ ਬਖੂਆ ਤੋਂ 1, ਖੁੱਡੀਆਂ ਮਹਾਂ ਸਿੰਘ ਤੋਂ 1, ਨੰਦਗੜ੍ਹ ਤੋਂ 1, ਉਦੇਕਰਨ ਤੋਂ 1, ਫਕਰਸਰ ਤੋਂ 1, ਕਿੱਲਿਆਂਵਾਲੀ ਤੋਂ 6, ਕੱਖਾਂਵਾਲੀ ਤੋਂ 1, ਮਹਿਣਾ ਤੋਂ 1 ਤੇ ਈਨਾਖੇੜਾ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 20 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 337 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2976 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 797 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5290 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4528 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 647 ਕੇਸ ਸਰਗਰਮ ਚੱਲ ਰਹੇ ਹਨ।