ਰਾਜਵੰਤ ਸਿੰਘ
ਗਿੱਦੜਬਾਹਾ, 16 ਅਪ੍ਰੈਲ 2021-ਅੱਜ ਦੁਪਿਹਰ ਗਿੱਦੜਬਾਹਾ-ਬਠਿੰਡਾ ਰੋਡ ਤੋਂ ਪਿਓਰੀ ਨੂੰ ਜਾਂਦੀ ਸੜਕ ’ਤੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਵਾਹਨ ਠੇਕੇ ’ਤੇ ਹੈ ਅਤੇ ਅੱਜ ਜਦੋਂ ਉਹ ਖੇਤਾਂ ਵਿੱਚ ਗੇੜਾ ਮਾਰਨ ਆਏ ਤਾਂ ਉਨ੍ਹਾਂ ਦੇਖਿਆ ਕਿ ਇੱਕ ਨੌਜਵਾਨ ਦੀ ਲਾਸ਼ ਖੇਤਾਂ ਵਿੱਚ ਪਈ ਸੀ, ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤ ਸ਼ਹਿਰ ਤੋਂ ਥੋੜ੍ਹਾ ਦੂਰ ਹੋਣ ਕਰਕੇ ਅਤੇ ਪਾਣੀ ਦੀ ਨਿਰੰਤਰ ਸਪਲਾਈ ਰਹਿਣ ਕਾਰਨ ਅਕਸਰ ਨੌਜਵਾਨ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਖੇਤਾਂ ਵਿੱਚ ਹੰੁਦੇ ਹਨ ਤਾਂ ਉਹ ਇੱਥੇ ਕਿਸੇ ਨੂੰ ਆਉਣ ਨਹੀਂ ਦਿੰਦੇ, ਪਰੰਤੂ ਜਦੋਂ ਉਹ ਖੇਤਾਂ ਵਿੱਚ ਨਹੀਂ ਹੰੁਦੇ ਤਾਂ ਨੌਜਵਾਨ ਇੱਥੇ ਨਸ਼ਾ ਆਦਿ ਕਰਨ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਕਤ ਨੌਜਵਾਨ ਦੀ ਮੌਤ ਵੀ ਨਸ਼ੇ ਕਾਰਨ ਹੀ ਹੋਈ ਹੋਵੇ। ਉੱਧਰ ਮੌਕੇ ’ਤੇ ਪੁੱਜੇ ਥਾਣਾ ਗਿੱਦੜਬਾਹਾ ਦੇ ਐਸਐਚਓ ਅੰਗਰੇਜ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੀ ਜੇਬ ਵਿੱਚੋਂ ਬਰਾਮਦ ਅਧਾਰ ਕਾਰਡ ਅਨੁਸਾਰ ਮਿ੍ਰਤਕ ਦਾ ਨਾਮ ਬਲਵਿੰਦਰ ਸਿੰਘ ਵਾਸੀ ਵਿਰਕ ਖੁਰਦ ਹੈ ਅਤੇ ਉਸ ਦੀ ਉਮਰ ਕਰੀਬ 25 ਸਾਲ ਹੈ। ਉਨ੍ਹਾਂ ਦੱਸਿਆ ਕਿ ਮੌਤ ਕਿਸ ਕਾਰਨਾਂ ਕਰਕੇ ਹੋਈ, ਇਸ ਬਾਰੇ ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਅਤੇ ਅਜੇ ਇਸ ਸੰਬੰਧੀ ਕੁੱਝ ਵੀ ਨਹੀਂ ਕਿਹਾ ਜਾ ਸਕਦਾ, ਜਦੋਂਕਿ ਉਨ੍ਹਾਂ ਨੇ ਮਿ੍ਰਤਕ ਦੀ ਲਾਸ਼ ਨੂੰ ਗਿੱਦੜਬਾਹਾ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।