ਦੀਪਕ ਜੈਨ
ਜਗਰਾਓਂ, 17 ਅਪ੍ਰੈਲ 2021 - ਸਾਬਕਾ ਕਾਂਗਰਸੀ ਕੌਂਸਲਰ ਵੱਲੋਂ ਪੱਤਰਕਾਰ 'ਤੇ ਹਮਲੇ ਦਾ ਦੋਸ਼ ਲੱਗਾ ਹੈ। ਦੋਵੇਂ ਪਿਓ-ਪੁੱਤ ਵਲੋਂ ਪੱਤਰਕਾਰ ਦੀ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਪੀੜਤ ਪੱਤਰਕਾਰ ਚਰਨਜੀਤ ਸਿੰਘ ਨੇ ਥਾਣਾ ਸਿਟੀ ਜਗਰਾਓਾ ਵਿਖੇ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਉਹ ਆਪਣੀ ਦੁਕਾਨ ਨੂੰ ਤਾਲੇ ਲਗਾ ਰਿਹਾ ਸੀ ਤਾਂ ਕਮਲਜੀਤ ਸਿੰਘ ਬਿੱਟੂ ਅਤੇ ਉਸਦੇ ਲੜਕੇ ਪੁਨੀਤ ਨੇ ਇਕਦਮ ਆ ਕੇ ਉਸ 'ਤੇ ਹਮਲਾ ਕਰ ਦਿੱਤਾ |
ਮੁਦਈ ਅਨੁਸਾਰ ਕਥਿਤ ਦੋਸ਼ੀਆਂ ਨੇ ਲੋਹੇ ਦੀ ਰਾਡ ਨਾਲ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਭੱਜ ਕੇ ਆਪਣੀ ਜਾਨ ਬਚਾਈ | ਪੀੜਤ ਚਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਵਲੋਂ ਮੈਨੂੰ ਜਾਨੋ ਮਾਰਨ ਦੀ ਨੀਯਤ ਨਾਲ ਗੋਲੀ ਮਾਰ ਦੇਣ ਦੀਆਂ ਵੀ ਧਮਕੀਆਂ ਦਿੱਤੀਆਂ | ਇਸ ਸਬੰਧੀ ਪੀੜਤ ਨੂੰ ਸਿਵਲ ਹਸਪਤਾਲ ਜਗਰਾਓਾ ਵਿਖੇ ਇਲਾਜ ਲਈ ਭਰਤੀ ਕੀਤਾ ਗਿਆ ਹੈ |
ਥਾਣਾ ਸਿਟੀ ਜਗਰਾਓਂ ਦੇ ਐਸ.ਐਚ.ਓ. ਗਗਨਪ੍ਰੀਤ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮਾਮਲੇ ਦੀ ਪੂਰੀ ਪਾਰਦਰਸ਼ੀ ਨਾਲ ਜਾਂਚ ਕਰਨ ਨੂੰ ਲੈ ਕੇ ਪ੍ਰੈਸ ਕਲੱਬ (ਰਜਿ:) ਜਗਰਾਓ ਦੇ ਅਹੁਦੇਦਾਰਾਂ ਦਾ ਇਕ ਵਫ਼ਦ ਡੀ.ਐਸ.ਪੀ. ਜਗਰਾਓਂ ਜਤਿੰਦਰਜੀਤ ਸਿੰਘ ਨੂੰ ਵੀ ਮਿਲਿਆ।