ਪਰਵਿੰਦਰ ਸਿੰਘ ਕੰਧਾਰੀ
- ਕੁੜੀਆਂ ਵਿਹੜੇ ਦੀ ਰੌਣਕ ਹੁੰਦੀਆ ਹਨ-ਬਲਦੇਵ ਸਿੰਘ ਗਿੱਲ
ਫਰੀਦਕੋਟ, 18 ਅਪ੍ਰੈਲ 2021 - ਸ਼ਾਹਬਾਜ ਨਗਰ ਦੇ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਕਮੇਟੀ ਤੇ ਸਮੂਹ ਮਹੁੱਲਾ ਨਿਵਾਸੀ ਸ਼ਾਹਬਾਜ ਵੱਲੋਂ ਮਨਪ੍ਰੀਤ ਕੌਰ ਸਪੁੱਤਰੀ ਰਟਿ: ਸੂਬੇਦਾਰ ਮੇਜਰ ਨਰਵਿੰਦਰ ਸਿੰਘ ਬਰਾੜ (ਪ੍ਰਧਾਨ ਪਟਵਾਰੀ ਯੂਨੀਅਨ ਫਰੀਦਕੋਟ) ਨੂੰ ਏਡੀਉ ਲਈ ਹੋਈ ਨਿਯੁਕਤੀ ਦੀ ਖੁਸ਼ੀ ਵਿੱਚ ਸਨਮਾਨਿਤ ਕੀਤਾ ਗਿਆ| ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੱਖੇ ਗਏ ਸਾਦਾ ਸਮਾਗਮ ਮੌਕੇ ਮਨਪ੍ਰੀਤ ਕੌਰ ਨੂੰ ਸਰੋਪਾ ਤੇ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ| ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਸਰਪ੍ਰਸਤ ਬਲਦੇਵ ਸਿੰਘ ਗਿੱਲ ਨੇ ਕਿਹਾ ਕਿ ਕੁੜੀਆ ਵਿਹੜੇ ਦੀ ਰੌਣਕ ਹੁੰਦੀਆ ਹਨ|
ਉਹਨਾਂ ਕਿਹਾ ਕਿ ਮਨਪ੍ਰੀਤ ਕੌਰ ਨੇ ਕਲਾਸ ਵੰਨ ਅਫਸਰ ਬਣਕੇ ਸ਼ਹਿਰ ਫਰੀਦਕੋਟ, ਮਹੁੱਲਾ ਸ਼ਾਹਬਾਜ ਨਗਰ ਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ ਹੈ| ਇਸ ਮੌਕੇ ਸਾਹਬਾਜ ਨਗਰ ਮਹੁੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਪਰਦੀਪ ਸ਼ਰਮਾਂ ਨੇ ਬੋਲਦਿਆ ਕਿਹਾ ਕਿ ਮਨਪ੍ਰੀਤ ਕੋਰ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ | ਪ੍ਰਮਾਤਮਾ ਕਰੇ ਕਿ ਆਪ ਜੀ ਦਾ ਜੀਵਨ ਖੁਸ਼ੀਆ ਖੇੜਿਆ ਭਰਿਆ ਹੋਵੇ |ਅਸੀਂ ਆਸ ਕਰਦੇ ਹਾ ਕਿ ਆਪ ਆਪਣਾ ਫਰਜ ਇਮਾਨਦਾਰੀ ਨਾਲ ਨਿਭਾ ਕੇ ਮਾਂ ਬਾਪ ਅਤੇ ਮਹੁੱਲੇ ਦਾ ਨਾਂ ਰੋਸ਼ਨ ਕਰੋ | ਇੱਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਈ ਗਈ ਪ੍ਰੀਖਿਆ ਵਿੱਚੋ ਮਨਪ੍ਰੀਤ ਕੌਰ ਨੇ ਜਿਲਾ ਫਰੀਦਕੋਟ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ| ਐਨਾ ਹੀ ਨਹੀਂ ਪਟਵਾਰੀ ਨਰਵਿੰਦਰ ਸਿੰਘ ਬਰਾੜ ਦੀ ਹੌਣਹਾਰ ਸਪੁੱਤਰੀ ਮਨਪ੍ਰੀਤ ਕੌਰ ਸ਼ੁਰੂ ਤੋਂ ਹੀ ਪੜਾਈ ਵਿੱਚ ਹੁਸ਼ਿਆਰ ਸੀ |
ਫਰੀਦਕੋਟ ਦੇ ਨਾਮਵਰ ਸਕੂਲ ਦਸ਼ਮੇਸ਼ ਪਬਲਿਕ ਸਕੂਲ ਵਿੱਚੋ ਦਸਵੀਂ ਕਲਾਸ 10 ਸੀਜੀਪੀ ਲੈਕੇ ਪਾਸ ਕੀਤੀ ਸੀ | ਅਤੇ ਬਾਰਵੀ ਕਲਾਸ ਵਿੱਚੋ 85% ਨੰਬਰ ਲਏ ਸਨ | ਉਸ ਨੇ ਮੁਕਾਬਲੇ ਦੇ ਇਮਤਿਹਾਨ ਰਾਹੀ ਪੰਜਾਬ ਦੀ ਨਾਮਵਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਲੁਧਿਆਣਾ ਤੋਂ ਬੀਐਸਸੀ 82% ਨੰਬਰ ਲੈਕੇ ਪਾਸ ਕੀਤੀ ਸੀ | ਅਤੇ ਐਮ ਐਸ ਸੀ ਲੁਧਿਆਣਾ ਯੂਨੀਵਰਸਿਟੀ ਤੋਂ 80% ਨੰਬਰ ਲੈਕੇ ਪਾਸ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਕਲਾਸ ਵੰਨ ਅਫਸਰ ਖੇਤੀਬਾੜੀ ਵਿਕਾਸ ਅਫਸਰ ਲਈ ਹੋਈ ਵਿਭਾਗੀ ਪ੍ਰੀਖਿਆ ਵਿੱਚ ਜਿਲੇ ਭਰ ਚੋ ਅਵੱਲ ਰਹਿ ਕੇ ਅਫਸਰ ਬਣੀ |
ਮਨਪ੍ਰੀਤ ਕੌਰ ਬਰਾੜ ਜਿੱਥੇ ਪੜਾਈ ਵਿੱਚ ਹੁਸ਼ਿਆਰ ਸੀ ਉੱਥੇ ਹੀ ਖੇਡਾਂ ਵਿੱਚ ਵੀ ਅਵੱਲ ਸੀ | ਉਸ ਨੇ ਵਾਲੀਬਾਲ ਦੀ ਟੀਮ ਵਿੱਚ ਪੰਜਾਬ ਪੱਧਰ ਤੇ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਪੱਧਰ ਤੇ ਜਿੱਤਾ ਦਰਜ ਕੀਤੀਆ | ਖੇਡਾਂ ਤੇ ਪੜਾਈ ਤੋਂ ਇਲਾਵਾ ਉਸ ਨੂੰ ਪੇਟਿੰਗ ਦਾ ਹੀ ਸ਼ੌਕ ਸੀ ਅਤੇ ਉਸ ਨੇ ਪੇਟਿੰਗ ਮੁਕਾਬਲੇ ਵਿੱਚ ਭਾਰਤ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮਨਪ੍ਰੀਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਮਾਂ ਬਾਪ ਦੀ ਯੋਗ ਅਗਵਾਈ, ਅਧਿਆਪਕਾ ਦੁਆਰਾ ਕਰਵਾਈ ਗਈ ਸਖਤ ਮੇਹਨਤ ਅਤੇ ਦਿਲ ਲਗਾ ਕੇ ਕੀਤੀ ਗਈ ਪੜਾਈ ਨੂੰ ਦਿੱਤਾ | ਇਸ ਮੌਕੇ ਸਮੂਹ ਮਹੁੱਲਾ ਨਿਵਾਸੀ ਹਾਜਿਰ ਸਨ |