ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ 2021-ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫ਼ਿਰ ਕੋਰੋਨਾ ਦੇ 174 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 28, ਮਲੋਟ ਤੋਂ 62, ਗਿੱਦੜਬਾਹਾ ਤੋਂ 5, ਬਬਾਨੀਆ ਤੋਂ 6, ਮੱਲਣ ਤੋਂ 4, ਦੋਦਾ ਤੋਂ 6, ਗੁਰੂਸਰ ਤੋਂ 2, ਦੌਲਾ ਤੋਂ 2, ਲੰਬੀ ਤੋਂ 1, ਚੰਨੂ ਤੋਂ 2, ਨੰਦਗੜ੍ਹ ਤੋਂ 3, ਭਾਗਸਰ ਤੋਂ 1, ਹਰਾਜ ਤੋਂ 2, ਬਰੀਵਾਲਾ ਤੋਂ 8, ਬਾਦਲ ਤੋਂ 2, ਆਲਮਵਾਲਾ ਤੋਂ 2, ਜੰਡਵਾਲਾ ਤੋਂ 1, ਰੱਥੜੀਆਂ ਤੋਂ 1, ਡੱਬਵਾਲੀ ਢਾਬ ਤੋਂ 2, ਪਿੰਡ ਮਲੋਟ ਤੋਂ 1, ਅਬੁਲ ਖ਼ੁਰਾਣਾ ਤੋਂ 1, ਤਰਮਾਲਾ ਤੋਂ 2, ਪੰਨੀਵਾਲਾ ਤੋਂ 1, ਅਸਪਾਲਾਂ ਤੋਂ 1, ਝੋਰੜ ਤੋਂ 2, ਲੱਕੜਵਾਲਾ ਤੋਂ 1, ਬੋਦੀਵਾਲਾ ਤੋਂ 1, ਕੋਟਭਾਈ ਤੋਂ 1, ਫਤਿਹਪੁਰ ਮਨੀਆ ਤੋਂ 1, ਕੁਰਾਈਵਾਲਾ ਤੋਂ 2, ਵਿਰਕ ਖੇੜਾ ਤੋਂ 3, ਖੁੰਨਣ ਖ਼ੁਰਦ ਤੋਂ 1, ਭੂੱਟੀਵਾਲਾ ਤੋਂ 1, ਕਾਉਣੀ ਤੋਂ 2, ਲੁਹਾਰਾ ਤੋਂ 1, ਮਰਾੜ ਕਲਾਂ ਤੋਂ 1, ਚੱਕ ਬਾਜਾ ਤੋਂ 1, ਸਰਾਏਨਾਗਾ ਤੋਂ 1, ਬਾਂਮ ਤੋਂ 1, ਭੰਗਚੜੀ ਤੋਂ 1, ਕਾਨਿਆਂਵਾਲੀ ਤੋਂ 1, ਉਦੇਕਰਨ ਤੋਂ 1, ਤਰਖ਼ਾਣਵਾਲਾ ਤੋਂ 1, ਸਦਰਵਾਲਾ ਤੋਂ 1, ਦਾਨੇਵਾਲਾ ਤੋਂ 1, ਰੁਪਾਣਾ ਤੋਂ 1 ਤੇ ਮਿੱਡੂਖੇੜਾ ਤੋਂ 1 ਕੇਸ ਮਿਲਿਆ ਹੈ।
ਵਰਣਨਯੋਗ ਹੈ ਕਿ ਦੋ ਦਿਨਾਂ ਦੀ ਰਿਪੋਰਟ ਅਨੁਸਾਰ ਜ਼ਿਲੇ ਅੰਦਰ 350 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਅੱਜ 98 ਮਰੀਜਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 1331 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2031 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 1006 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5686 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4754 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 815 ਕੇਸ ਸਰਗਰਮ ਚੱਲ ਰਹੇ ਹਨ।