ਨਵੀਂ ਦਿੱਲੀ: ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਅਸ਼ੀਸ਼ ਦੀ ਕੋਵੀਡ19 ਕਾਰਨ ਮੌਤ ਹੋ ਗਈ। ਅਸ਼ੀਸ਼ ਯੇਚੁਰੀ, ਜੋ 9 ਜੂਨ ਨੂੰ 35 ਸਾਲ ਦੇ ਹੋਣਾ ਸੀ, ਉਹ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਸੀ. ਸੀਤਾਰਾਮ ਯੇਚੁਰੀ ਨੇ ਟਵਿੱਟਰ 'ਤੇ ਦੁਖੀ ਹਿਰਦੇ ਨਾਲ ਇਸ ਜਾਣਕਾਰੀ ਨੂੰ ਸਾਂਝਾ ਕੀਤਾ.
ਅਸ਼ੀਸ਼ ਨੇ ਪੁਣੇ ਜਾਣ ਤੋਂ ਪਹਿਲਾਂ ਦਿੱਲੀ ਵਿਚ ਟਾਈਮਜ਼ ਆਫ਼ ਇੰਡੀਆ ਸਮੇਤ ਕਈ ਪ੍ਰਕਾਸ਼ਨਾਂ ਵਿਚ ਕੰਮ ਕੀਤਾ। ਆਸ਼ੀਸ਼ ਨੇ ਏਸ਼ੀਅਨ ਕਾਲਜ ਆਫ਼ ਜਰਨਲਿਜ਼ਮ, ਚੇਨੱਈ ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ ਸੀ.