ਦੀਪਕ ਜੈਨ
ਜਗਰਾਓਂ, 23 ਅਪ੍ਰੈਲ 2021 – ਇਕ ਵਿਅਕਤੀ ਦੀ 7 ਲੋਕਾਂ ਵਲੋਂ ਕੁੱਟਮਾਰ ਕਰਨ ਦੇ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸੁਧਾਰ ਦੇ ਏਐਸਆਈ ਲਖਵੀਰ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਰਣਜੀਤ ਸਿੰਘ ਪੁੱਤਰ ਤਾਰਾ ਸਿੰਘ ਨਿਵਾਸੀ ਤੁਗਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 18 ਅਪ੍ਰੈਲ ਦੀ ਰਾਤ ਨੂੰ ਉਹ ਆਪਣੇ ਤਾਏ ਦੇ ਲੜਕੇ ਸੁਰਜੀਤ ਸਿੰਘ ਦੇ ਘਰ ਗਿਆ ਤਾਂ ਓਥੇ ਕੁਝ ਲੋਕ ਮੇਰੇ ਤਾਏ ਦੇ ਪੋਤੇ ਹਰਪ੍ਰੀਤ ਸਿੰਘ ਨੂੰ ਉਸਦੇ ਘਰ ਅੱਗੇ ਬਹੁਤ ਬੁਰੀ ਤਰਾਂ ਕੁੱਟ ਰਹੇ ਸਨ ਫਿਰ ਮੈਂ ਅਤੇ ਸੁਰਜੀਤ ਦੇ ਪਰਿਵਾਰਿਕ ਮੇਮ੍ਬਰਾਂ ਨੇ ਬਹੁਤ ਮੁਸ਼ਕਿਲ ਨਾਲ ਹਰਪ੍ਰੀਤ ਸਿੰਘ ਨੂੰ ਛੁਡਵਾਇਆ ਨਹੀਂ ਤਾਂ ਓਨਾ ਲੋਕਾਂ ਨੇ ਹਰਪ੍ਰੀਤ ਨੂੰ ਜਾਨੋਂ ਮਾਰ ਦੇਣਾ ਸੀ। ਪੁਲਿਸ ਵਲੋਂ ਹਰਮਿੰਦਰ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ, ਹੈਪੀ ਸਿੰਘ , ਰਮਨਦੀਪ ਕੌਰ ,ਜਸਪ੍ਰੀਤ ਕੌਰ ਅਤੇ ਗੁਰਮਿੰਦਰ ਕੌਰ ਖਿਲਾਫ ਥਾਣਾ ਸੁਧਾਰ ਵਿਖੇ ਮੁਕਦਮਾ ਦਰਜ ਕੀਤਾ ਹੈ।