← ਪਿਛੇ ਪਰਤੋ
ਕੋਵਿਡ ਵੈਕਸੀਨ ਲਗਵਾਉਣ ਤੋਂ ਮੰਤਰੀ-ਸੰਤਰੀਆਂ ਨੇ ਵੱਟਿਆ ਪਾਸਾ -ਅਲਬਰਟਾ ਸੂਬੇ ਦੇ 23 ਵਿਧਾਇਕਾਂ ਨੇ ਨਹੀਂ ਲਗਵਾਈ ਕੋਵਿਡ ਵੈਕਸੀਨ -ਵੈਕਸੀਨ ਲਈ ਕਿਸੇ ਨੂੰ ਮਜ਼ਬੂਰ ਨਹੀਂ ਕੀਤਾ ਜਾ ਸਕਦਾ : ਕੈਨੀ ਕਮਲਜੀਤ ਬੁੱਟਰ ਕੈਲਗਰੀ, 08 ਮਈ 2021 : ਇਹ ਖ਼ਬਰ ਆਉਣ ਮਗਰੋਂ ਕਿ ਸੂਬੇ ਦੀ ਐਨਡੀਪੀ ਨਾਲ ਸੰਬੰਧਿਤ ਇਕ ਵਿਧਾਇਕ ਅਤੇ ਸੱਤਾਧਾਰੀ ਯੁਨਾਇਟਿਡ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ 22 ਵਿਧਾਇਕਾਂ ਵੱਲੋਂ ਕੋਵਿਡ-19 ਵੈਕਸਿਨ ਲਏ ਜਾਣ ਜਾਂ ਨਾ ਲਏ ਜਾਣ ਸੰਬੰਧੀ ਚੁੱਪ ਵੱਟ ਲਏ ਜਾਣ ਮਗਰੋਂ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਹਰੇਕ ਸੂਬਾ ਵਾਸੀ ਇਹ ਇੰਜੈਕਸ਼ਨ ਜ਼ਰੂਰ ਲਗਵਾ ਲਵੇ ਪਰ ਜੇ ਕੋਈ ਨਹੀਂ ਲਗਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਕੈਨੀ ਨੇ ਕਿਹਾ ਜਲਦ ਹੀ ਨਵੇਂ ਸੁਨੇਹੇ ਨਾਲ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ਤੇ ਸੂਬਾ ਵਾਸੀਆਂ ਨੂੰ ਵੈਕਸਿਨ ਲੈਣ ਵਾਸਤੇ ਅਪੀਲ ਕੀਤੀ ਜਾਵੇਗੀ। ਉਹਨਾਂ ਕਿਹਾ ਜਿਹਨਾਂ ਲੋਕਾਂ ਨੂੰ ਇਸ ਵੈਕਸਿਨ ਸੰਬੰਧੀ ਸਵਾਲ ਜਾਂ ਸ਼ੱਕ ਹਨ, ਉਹਨਾਂ ਦੇ ਸ਼ੱਕ ਦੂਰ ਕੀਤੇ ਜਾਣਗੇ ਤੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਜੇਸਨ ਕੈਨੀ ਨੇ 22 ਅਪ੍ਰੈਲ ਨੂੰ ਖੁਦ ਇਸ ਵੈਕਸਿਨ ਦੀ ਪਹਿਲੀ ਡੋਜ਼ ਲੈ ਲਈ ਸੀ।
Total Responses : 108