ਵਾਤਾਵਰਨ ਪ੍ਰੇਮੀਆਂ ਨੇ ਫਰੀਦਕੋਟ ਖੰਡ ਮਿੱਲ ਵਾਲੇ ਜੰਗਲ ਨੂੰ ਬਰਡ ਸੈਂਚਰੀ ਦਾ ਦਰਜਾ ਦੇਣ ਦੀ ਕੀਤੀ ਮੰਗ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 16 ਮਈ 2021 - ਫਰੀਦਕੋਟ ਦੀ ਸ਼ੂਗਰ ਮਿੱਲ ਵਾਲੀ 137 ਏਕੜ ਜਗਾ ਤੇ ਖੜੇ ਹਜਾਰਾਂ ਦਰਖਤਾਂ ਤੇ ਸਰਕਾਰੀ ਕੁਹਾੜੇ ਖਿਲਾਫ ਵੱਖ ਵੱਖ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਆਮ ਲੋਕ ਇੱਕ ਮੁੱਠ ਹੋਕੇ ਅਵਾਜ ਉਠਾਉਣ ਲਈ ਉੱਠ ਖੜੇ ਹੋਏ ਹਨ।
ਅੱਜ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਵਾਤਾਵਰਨ ਪ੍ਰੇਮੀਆਂ ਨੇ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ,ਸੀਰ ਸੁਸਾਇਟੀ ਦੇ ਗੁਰਮੀਤ ਸਿੰਘ ਸੰਧੂ,ਸੰਦੀਪ ਅਰੋੜਾ, ਬੀੜ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਸਰਾਂ, ਉਘੇ ਸਮਾਜ ਸੇਵੀ ਕੈਪਟਨ ਧਰਮ ਸਿੰਘ, ਪ੍ਰੋਫੈਸਰ ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਫਰੀਦਕੋਟ ਖੰਡ ਮਿੱਲ ਜਿੱਥੋਂ ਪਹਿਲਾ ਰੁੱਖ ਕੱਟਿਆ ਗਿਆ ਸੀ ਉਥੇ ਬੂਟਾ ਲਗਾਕੇ ਇਸ ਜਗਾ ਨੂੰ ਜੰਗਲ ਦਾ ਦਰਜਾ ਦੇਕੇ ਬਰਡ ਸੈਂਚਰੀ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਹਾਜਰ ਸ਼੍ਰੀ ਵਿਕਾਸ ਅਰੋੜਾ, ਮੱਘਰ ਸਿੰਘ, ਨਵਦੀਪ ਸਿੰਘ ਬੱਬੂ ਬਰਾੜ, ਸੁਖਜੀਤ ਸਿੰਘ ਢਿੱਲਵਾਂ ਜ਼ਿਲਾ ਪ੍ਰਧਾਨ(ਆਪ) ਅਤੇ ਹਰਵਿੰਦਰ ਸਿੰਘ ਨਿਸ਼ਕਾਮ ਨੇ ਕਿਹਾ ਕਿ ਬੰਦ ਪਈ ਫਰੀਦਕੋਟ ਦੀ ਸ਼ੂਗਰ ਮਿੱਲ ਵਿਚ ਹਜ਼ਾਰਾਂ ਰੁੱਖ ਖੜ੍ਹੇ ਸਨ ਪਰ ਬਿਨਾਂ ਕੋਈ ਕਾਰਵਾਈ ਜਨਤਕ ਕੀਤਿਆਂ ਚੋਰੀ ਛਿਪੇ ਇਹਨਾ ਰੁੱਖਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ, ਪੰਜਾਬ ਵਿੱਚ ਪਹਿਲਾਂ ਹੀ ਜੰਗਲ ਕੇਵਲ ਸਾਢੇ ਤਿੰਨ ਪ੍ਰਤੀਸ਼ਤ ਜਗ੍ਹਾ ਤੇ ਹਨ। ਭਰਪੂਰ ਆਕਸੀਜਨ ਵਾਸਤੇ ਲੋੜੀਂਦੀ ਥਾਂ 33% ਦਾ ਇਹ ਕੇਵਲ ਦੱਸਵਾਂ ਹਿੱਸਾ ਹੈ।
ਮੌਕੇ ਤੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣਾ ਨਿੱਜੀ ਅਕਾਊਂਟ ਨੰਬਰ ਅਤੇ ਆਈ ਐੱਫ ਐੱਸ ਸੀ ਕੋਡ ਨੰਬਰ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਫਰੀਦਕੋਟ ਵਾਸੀ ਘਰ ਘਰ ਜਾਕੇ 67 ਲੱਖ ਰੁਪਏ ਇਕੱਤਰ ਕਰਕੇ ਉਹਨਾਂ ਦੇ ਖਾਤੇ ਚ ਪਾ ਦੇਣਗੇ ਪਰ ਕਰੋੜਾਂ ਦੀ ਆਕਸੀਜਨ ਉਪਲੱਬਧ ਕਰਵਾਉਣ ਵਾਲੇ ਹਜਾਰਾਂ ਦਰੱਖਤਾਂ ਦਾ ਉਜਾੜਾ ਪੱਕੇ ਤੌਰ ਤੇ ਰੋਕਿਆ ਜਾਵੇ।
ਗਗਨ ਪਾਹਵਾ, ਮਨਪ੍ਰੀਤ ਸਿੰਘ ਧਾਲੀਵਾਲ , ਜਸਪ੍ਰੀਤ ਸਿੰਘ, ਜਸਬੀਰ ਜੱਸੀ, 'ਜਗਸੀਰ ਸਿੰਘ ਸੰਧਵਾਂ, ਰਵਿੰਦਰ ਬੁਗਰਾ,ਜਸਵੀਰ ਸਿੰਘ, ਗੋਲਡੀ ਮਹਿਤਾ, ਕੁਲਦੀਪ ਸਿੰਘ ਟਹਿਣਾ,ਭੁਵੇਸ਼ ਕੁਮਾਰ ਗੁਰਵਿੰਦਰ ਸਿੱਖਾ ਵਾਲਾ, ਰਾਜੂ ਖਾਲਸਾ, ਗੋਲਡੀ ਪੁਰਬਾ, ਹਰਪਾਲ ਸਿੰਘ ਢਿੱਲਵਾਂ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸਾਧਾਂ ਵਾਲਾ, ਜਸਵੀਰ ਸਿੰਘ ਜੱਸਾ ਸਮੇਤ ਅਨੇਕਾਂ ਸੰਸਥਾਵਾਂ ਨਾਲ ਜੁੜੇ ਵਾਤਾਵਰਨ ਪ੍ਰੇਮੀ ਹਾਜਰ ਸਨ।