ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ 6 ਡੇਰਾ ਪ੍ਰੇਮੀ ਗ੍ਰਿਫ਼ਤਾਰ -
ਫ਼ਰੀਦਕੋਟ , 16 ਮਈ , 2021: 6 ਵਰ੍ਹੇ ਪਹਿਲਾਂ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ ਆਈ ਟੀ ਵੀ ਹੁਣ ਫੇਰ ਸਰਗਰਮ ਹੋ ਗਈ ਹੈ . ਆਈ ਜੀ ਬਾਰਡਰ ਐਸ ਪੀ ਐਸ ਪਰਮਾਰ ਦੀ ਇਸ ਟੀਮ ਦੀ ਕਮਾਂਡ ਸੰਭਾਲਣ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਬੇਅਦਬੀ ਦੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ .ਇਸ ਟੀਮ ਦੇ ਦੂਜੇ ਮੈਂਬਰ ਏ ਆਈ ਜੀ ਰਜਿੰਦਰ ਸਿੰਘ ਸੋਹਲ ਹਨ .
ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿਚ ਇਹ ਨਾਂਅ ਸ਼ਾਮਲ ਹਨ. ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਸਾਰੇ ਡੇਰਾ ਸਿਰਸਾ ਦੇ ਪ੍ਰੇਮੀ ਹਨ। ਯਾਦ ਰਹੇ ਕਿ ਸੀ ਬੀ ਆਈ ਵੱਲੋਂ ਇਸ ਕੇਸ ਦਾ ਰਿਕਾਰਡ ਪੰਜਾਬ ਪੁਲਸ ਦੇ ਹਵਾਲੇ ਕਰਨ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਹੈ .