ਫ਼ਰੀਦਕੋਟ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ
ਮਨਿੰਦਰਜੀਤ ਸਿੱਧੂ
ਜੈਤੋ, 6 ਜੂਨ, 2021 - ਘੱਲੂਘਾਰਾ ਹਫਤੇ ਦੇ ਚਲਦਿਆਂ ਸਮੁੱਚੇ ਪੰਜਾਬ ਅੰਦਰ ਪੁਲਿਸ ਨੇ ਜਗ੍ਹਾ ਜਗ੍ਹਾ ਨਾਕਾਬੰਦੀ ਅਤੇ ਅਲਰਟ ਜਾਰੀ ਕੀਤਾ ਹੋਇਆ ਹੈ। ਇਸੇ ਦੌਰਾਨ ਹੀ ਫ਼ਰੀਦਕੋਟ ਪੁਲਿਸ ਵੱਲੋਂ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਦਾ ਹੈ। ਥਾਣਾ ਬਾਜਾਖਾਨਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ ਓਪਰੇਸ਼ਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਦੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਨਾਕੇ ਲਗਾਏ ਹੋਏ ਹਨ।
ਨਾਕਾਬੰਦੀ ਦੌਰਾਨ ਭਰੋਸੇਯੋਗ ਵਸੀਲੇ ਤੋਂ ਮਿਲੀ ਇਤਲਾਹ ਉੱਪਰ ਅਮਲ ਕਰਦਿਆਂ ਕਰਾਈਮ ਇਨਵਿਸਟੀਗੇਸ਼ਨ ਏਜੰਸੀ ਦੇ ਇੰਸਪੈਕਟਰ ਦਲਬੀਰ ਸਿੰਘ ਅਤੇ ਉਹਨਾਂ ਦੇ ਟੀਮ ਮੈਂਬਰ ਏ.ਐੱਸ.ਆਈ ਦਰਸ਼ਨ ਸਿੰਘ ਅਤੇ ਕਾਂਸਟੇਬਲ ਬਲਕਰਨ ਸਿੰਘ ਵੱਲੋਂ ਇੱਕ ਸਵਿਫਟ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚ ਚਾਰ ਨੌਜਵਾਨ ਬੈਠੇ ਸਨ ਅਤੇ ਜਿੰਨਾਂ ਵਿੱਚ ਦੋ ਕੋਲੋਂ 32 ਬੋਰ ਪਿਸਟਲ ਪਿਸਟਲ ਬਰਾਮਦ ਹੋਏ। ਇਹਨਾਂ ਦੀ ਪੁੱਛਗਿਛ ਦੌਰਾਨ ਇਹ ਪਤਾ ਲੱਗਾ ਕਿ ਇਹ ਕੁਲ 5 ਪਿਸਤੌਲ ਆਗਰਾ ਤੋਂ ਲਿਆਏ ਸਨ ਅਤੇ ਕਲ ਇਹ ਉਨ੍ਹਾਂ ਵਿੱਚੋਂ ਦੋ ਪਿਸਤੌਲ 32 ਬੋਰ ਇਹ ਫਰੀਦਕੋਟ ਵਿੱਚ ਕਿਸੇ ਵਿਅਕਤੀ ਨੂੰ ਵੇਚਣ ਆਏ ਸਨ।ਉਹਨਾਂ ਦੱਸਿਆਂ ਕਿ ਇਹਨਾਂ ਖਿਲਾਫ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਮਾਨਸਾ, ਬਠਿੰਡਾ ਅਤੇ ਤਪਾ ਵਿੱਚ ਛਾਪੇਮਾਰੀ ਕਰਕੇ ਇਹਨਾਂ ਦੇ ਤਿੰਨ ਹੋਰ ਸਾਥੀਆਂ ਨੂੰ 3 ਦੇਸੀ ਕੱਟੇ 315 ਬੋਰ ਸਮੇਤ 6 ਜਿੰਦਾ ਕਾਰਤੂਸ 315 ਬੋਰ ਸਮੇਤ ਕਾਬੂ ਕੀਤਾ।
ਉਹਨਾਂ ਕਿਹਾ ਕਿ ਇਹਨਾਂ ਖਿਲਾਫ ਮੁਕੱਦਮੇ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਵਧੇਰੇ ਤਫਤੀਸ਼ ਕੀਤੀ ਜਾਵੇਗੀ।
ਇਸ ਮੌਕੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ, ਐੱਸ.ਐੱਚ.ਓ ਬਾਜਾਖਾਨਾ ਇੰਸਪੈਕਟਰ ਇਕਬਾਲ ਹੁਸੈਨ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਏ.ਐੱਸ.ਆਈ ਦਰਸ਼ਨ ਸਿੰਘ, ਏ.ਐੱਸ.ਆਈ ਰਾਜ ਕੁਮਾਰ, ਏ.ਐੱਸ.ਆਈ ਕੁਲਤਾਰ ਸਿੰਘ, ਏ.ਐੱਸ.ਆਈ ਦਲਜੀਤ ਸਿੰਘ, ਏ.ਐੱਸ.ਆਈ ਜਸਵੀਰ ਸਿੰਘ, ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਮੁੱਖ ਮੁਨਸ਼ੀ ਸੀ.ਆਈ.ਏ ਜੈਤੋ, ਐੱਚ.ਸੀ. ਖੁਸ਼ਵਿੰਦਰ ਸਿੰਘ ਬਰਾੜ ਸੇਵੇਵਾਲਾ, ਐੱਚ.ਸੀ ਸੁਖਦੀਪ ਸਿੰਘ, ਐੱਚ.ਸੀ ਬਲਕਰਨ ਸਿੰਘ, ਕਾਂਸਟੇਬਲ ਸਿਮਰਨਜੀਤ ਸਿੰਘ, ਕਾਂਸਟੇਬਲ ਜਗਮੇਲ ਸਿੰੰਘ ਅਤੇ ਕਾਂਸਟੇਬਲ ਲਛਮਣ ਸਿੰਘ ਸ਼ਾਮਲ ਸਨ।