← ਪਿਛੇ ਪਰਤੋ
ਪਟਿਆਲਾ ਭਾਜਪਾ ਆਗੂ ਦੇ ਘਰ ਦਾ ਕਿਸਾਨਾਂ ਵੱਲੋਂ ਘਿਰਾਓ
ਜਗਤਾਰ ਸਿੰਘ
ਪਟਿਆਲਾ 6 ਜੂਨ 2021 : ਸੰਯੁਕਤ ਕਿਸਾਨ ਮੋਰਚੇ ਨੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਸਾਹਮਣੇ ਰਹਿੰਦੇ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਘਰ ਅੱਗੇ ਘਿਰਾਓ ਕੀਤਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨਾਂ ਨੇ ਠੀਕਰੀ ਵਾਲਾ ਬੁੱਤ ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਤੇ ਭਾਜਪਾ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੂੰ ਪੁਲਿਸ ਨੇ ਖ਼ੁਦ ਹੀ ਬੈਰੀਕੇਡ ਪਾਸੇ ਕਰਕੇ ਰਾਹ ਦੇ ਦਿੱਤਾ। ਡਾ ਦਰਸ਼ਨ ਪਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾ ਆਗੂ ਦੇ ਘਰ ਦੇ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਵਾਪਸ ਪਰਤ ਆਏ।
Total Responses : 936