ਅਕਾਲੀ ਦਲ ਵਿਚ 'ਟਿਕਟ-ਬੋਚ' ਬਣ ਕੇ ਆਏ ਸਨ ਸੱਜਣ ਸਿੰਘ ਚੀਮਾ - ਇੰਜ. ਸਵਰਨ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
- "ਚੋਣਾਂ ਦੇਖਦੇ ਹੀ ਦਲ ਬਦਲੂ ਆਏ ਹਰਕਤ 'ਚ "
ਸੁਲਤਾਨਪੁਰ ਲੋਧੀ 9 ਜੂਨ 2021 ਸੱਜਣ ਸਿੰਘ ਚੀਮਾ ਨੇ ਜਿਵੇਂ ਹੀ ਅਕਾਲੀ ਦਲ ਨੂੰ ਛੱਡਿਆ ਅਤੇ ਆਪ ਵਿੱਚ ਮੁੜ ਸ਼ਾਮਲ ਹੋਏ ਨਾਲ ਦੀ ਨਾਲ ਹੀ ਉਨ੍ਹਾਂ ਨੇ ਆਪਣੇ ਰੰਗ ਢੰਗ ਅਤੇ ਬਿਆਨਬਾਜ਼ੀ ਸਭ ਕੁਝ ਬਦਲ ਦਿੱਤਾ। ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਆਪਸ ਵਿੱਚ ਰਲੇ ਹੋਏ। ਇਸ ਗੱਲ ਦੇ ਵਿਰੋਧ ਵਿਚ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀ. ਏ , ਸੀ , ਦੇ ਮੈਂਬਰ ਇੰਜੀਨੀਅਰ ਸਵਰਨ ਸਿੰਘ ਨੇ ਸੱਜਣ ਸਿੰਘ ਚੀਮਾ ਨੂੰ ਕਰਾਰਾ ਜਵਾਬ ਦਿੱਤਾ ਹੈ ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਅਕਾਲੀ ਦਲ ਵਿੱਚ ਸਿਰਫ਼ ਟਿਕਟ-ਬੋਚ ਬਣ ਕੇ ਹੀ ਆਏ ਸਨ।
ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਦਾ ਟਿਕਟ ਲੈਣ ਦਾ ਮੰਤਵ ਨਾ ਪੂਰਾ ਹੋਇਆ ਤਾਂ ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਅਜਿਹੀਆਂ ਗੱਲਾਂ ਕਰਕੇ ਸਸਤੀ ਸ਼ੋਹਰਤ ਬਟੋਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭ ਜਾਣਦੇ ਹਨ ਉਹ ਇੰਨੀ ਜਲਦੀ ਪ੍ਰਵਾਨਗੀ ਨਹੀਂ ਦਿੰਦੇ ਅਤੇ ਨਾ ਹੀ ਪਾਰਟੀ ਵਿਚ ਐਨੀ ਜਲਦੀ ਪ੍ਰਵਾਨਗੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵਿੱਚ ਸੇਵਾ ਕਰਦਿਆਂ ਪੀੜ੍ਹੀਆਂ ਗੁਜ਼ਰ ਜਾਂਦੀਆਂ ਹਨ, ਲੋਕਾਂ ਦੀ ਸੇਵਾ ਕਰਦਿਆਂ ਤਾਂ ਜਾ ਕੇ ਲੋਕ ਤੁਹਾਨੂੰ ਪ੍ਰਵਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਜਦੋਂ ਅਕਾਲੀ ਦਲ ਵਿੱਚ ਆਏ ਸਨ ਤਾਂ ਉਦੋਂ ਆਮ ਆਦਮੀ ਪਾਰਟੀ ਬਾਰੇ ਵੀ ਇਹੀ ਗੱਲਾਂ ਕਰਦੇ ਸਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਰਲੀਆਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਨੇ ਹੁਣ ਉਹੀ ਗੱਲਾਂ ਹੁਣ ਅਕਾਲੀ ਦਲ ਅਤੇ ਕਾਂਗਰਸ ਲਈ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਦਾ ਆਧਾਰ ਲੋਕਾਂ ਵਿੱਚ ਨਹੀਂ ਹੈ ਨਾ ਤਾਂ ਉਹ ਹੁਣ ਤੱਕ ਕਦੇ ਲੋਕਾਂ ਵਿੱਚ ਵਿਚਰੇ ਹਨ। ਉਨ੍ਹਾਂ ਕਿਹਾ ਕਿ ਸੱਜਣ ਸਿੰਘ ਚੀਮਾ ਦੀ ਗਰਾਊਂਡ ਲੈਵਲ ਕੋਈ ਕੋਈ ਵੁੱਕਤ ਨਹੀਂ ਹੈ।
ਉਹ ਤਾਂ ਸਿਰਫ਼ ਸ਼ੋਸ਼ਲ ਮੀਡੀਆ ਤੇ ਹੀ ਰੋਲਾ ਪਾਉਂਣ ਵਾਲੇ ਹਨ। ਉਹਨਾਂ ਕਿਹਾ ਕਿ ਇਹੋ ਜਿਹੇ ਦਲ ਬਦਲੂ ਕਰਕੇ ਹੀ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ਼ ਟੁੱਟਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ੌਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵੱਲੋਂ ਜੋ ਪਿੱਛਲੇ ਸਾਡੇ ਚਾਰ ਸਾਲਾਂ ਵਰਕਰਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਪਰ ਸੱਜਣ ਸਿੰਘ ਚੀਮਾ ਡਰਦਾ ਪਾਰਟੀ ਛੱਡ ਕੇ ਦੌੜ ਗਿਆ ਹੈ।