ਜਥੇਦਾਰ ਬ੍ਰਹਮਪੁਰਾ ਨੇਨਵੇਂ ਲਾਏ ਅਹੇਦਾਰਾਂ ਦਾ ਸਿਰੋਪਾਓ ਪਾ ਸਨਮਾਨਿਤ ਕੀਤਾ
- ਗੁਰੂਆਂ,ਪੀਰਾਂ-ਪਗੰਬਰਾਂ,ਸੂਰਬੀਰਾਂ,ਸ਼ਹੀਦਾਂ,ਯੋਧਿਆਂ ਦੀ ਧਰਤੀ ਪੰਜਾਬ ਨੂੰ ਪਰਖੀਆਂ ਪਾਰਟੀਆਂ ਖੋਰਾ ਲਾਇਆ: ਬ੍ਰਹਮਪੁਰਾ
- ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਨੇ ਬਾਦਲਾਂ,ਕੈਪਟਨ ਤੋ ਸੂਬੇ ਨੂੰ ਬਚਾਉਣ ਲਈ ਲੋਕਾਂ ਤੋ ਸਾਥ ਮੰਗਿਆ
- ਕਿਹਾ , ਮਾਫੀਆ ਰਾਜ ਪੰਜਾਬ ਚ ਹਾਵੀ ਹੋਇਆ
ਤਰਨਤਾਰਨ 11 ਜੂਨ 2021 - ਅੱਜ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਵ-ਨਿਯੁਕਤ ਅਹੇਦਾਰਾਂ ਜਿਨਾ ਚ ਸ਼੍ਰੋਮਣੀ ਕਮੇਟੀ ਮੈਬਰ ਬਲਵਿੰਦਰ ਸਿੰਘ ਵੇਈਪੂਈ ਨੂੰ ਉੱਪ-ਪ੍ਰਧਾਨ,ਸਾਬਕਾ ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਬਲਬੀਰ ਸਿੰਘ ਸੁਰਸਿੰਘ ਉੱਪ-ਪ੍ਰਧਾਨ,ਸਤਨਾਮ ਸਿੰਘ ਚੋਹਲਾ ਸਾਹਿਬ ਸਕੱਤਰ,ਸਾਬਕਾ ਡੀ ਐਸ ਪੀ ਰਤਨ ਸਿੰਘ ਪੱਖੋਕੇ ਸਕੱਤਰ,ਮਾਸਟਰ ਗੁਰਨਾਮ ਸਿੰਘ ਧੁੰਨ ਢਾਏ ਵਾਲਾ ਵਰਕਿੰਰ ਕਮੇਟੀ ਮੈਬਰ, ਸਾਬਕਾ ਡੀ ਐਸ ਪੀ ਕੁਲਦੀਪ ਸਿੰਘ ਜਾਮਾਰਾਏ ਵਰਕਿੰਗ ਕਮੇਟੀ ਮੈਬਰ ਇਨਾ ਨੂੰ ਅੱਜ ਜਥੇਦਾਰ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਸਾਬਕਾ ਸਾਬਕਾ ਐਮ ਐਲ ਏ ਸ ਰਵਿੰਦਰ ਸਿੰਘ ਬ੍ਰਹਮਪੁਰਾ, ਜਗਜੀਤ ਸਿੰਘ ਚੋਹਲਾ ਸੀਨੀਅਰ ਯੂਥ ਆਗੂ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰਾ,ਸਤਨਾਮ ਸਿੰਘ ਕਰਮੂਵਾਲਾ,ਜੋਤਾ ਸਿੰਘ ਸਾਬਕਾ ਸਰਪੰਚ ਧੁੰਨ ਢਾਏ ਵਾਲਾ ,ਮਾਸਟਰ ਦਲਬੀਰ ਸਿੰਘ ਚੰਬਾ ਕਲਾਂ , ਗੁਰਵੇਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ ਗੁਰਦੇਵ ਸਿੰਘ ਸਬਦੀ , ਜਤਿੰਦਰ ਸਿੰਘ ਚੋਹਲਾ ਸਾਹਿਬ ਤੇ ਹੋਰ ਅਹਿਮ ਸ਼ਖਸ਼ੀਅਤਾਂ ਮੌਜੂਦ ਸਨ । ਇਸ ਮੌਕੇਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਲ ਚ ਸ਼ਾਮਲ ਹੋਏ ਅਹੁਦੇਦਾਰਾਂ,ਵਰਕਰਾਂ,ਤੇ ਮੈਬਰਾਂ ਕਿਹਾ ਕਿ ਇਹ ਪਾਰਟੀ ਤੁਹਾਡੀ ਹੈ ।
ਇਹ ਨਿਯੁਕਤੀਆਂ ਸਿਰਫ ਤਹਾਨੂੰ ਤੁਹਾਡੀਆਂ ਜੁੰਮੇਵਾਰੀਆਂ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਕੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦਾ ਪੰਜਾਬ ਚ ਚੋਥਾ ਥੰਮ ਬਣਾਇਆ ਜਾਵੇ । ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ,ਪੀਰਾਂ-ਪਗੰਬਰਾਂ,ਸੂਰਬੀਰਾਂ,ਸ਼ਹੀਦਾਂ,ਯੋਧਿਆਂ ਦੀ ਧਰਤੀ ਹੈ। ਵਿਸ਼ਵ ਭਰ ਚ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਬੋਲਬਾਲਾ ਹੈ ਜੋ ਬਿਨਾ ਕਿਸੇ ਸੁਆਰਥ ਦੇ ਲੋਕਾਂ ਦਾ ਮਦਦ ਲਈ ਅੱਗੇ ਆਂਉਦੇ ਹਨ ਪਰ ਪਰਖੀਆਂ ਪਾਰਟੀਆਂ ਨੇ ਪੰਜਾਬ ਨੂੰ ਖੋਰਾ ਲਾ ਦਿੱਤਾ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲਾਂ ਦੇ ਰਾਜ ਚ ਹੋਈਆਂ,ਸਿੱਟਾਂ ਬੈਠਾਈਆਂ ਗਈਆਂ,ਕਈ ਕਮਿਸ਼ਨ ਬਣਾਏ ,ਬੇਅਦਬੀ ਤੋ ਬਾਅਦ ਵੀ 2 ਸਾਲ ਬਾਦਲ ਸਰਕਾਰ ਰਹੀ, ਕੈਪਟਨ ਅਮਰਿੰਦਰ ਸਿੰਘ ਨੂੰ ਵੀ 5 ਸਾਲ ਪੂਰੇ ਹੋਣ ਵਾਲੇ ਹਨ ਪਰ ਸਿੱਖ ਕੌਮ ਨੂੰ ਇਨਸਾਫ ਨਹੀ ਮਿਲਿਆ ।
ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਚ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਈ ਸੀ ਕਿ ਮੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉ,ਨਸ਼ਿਆ ਦਾ ਕੋਹੜ ਖਤਮ ਕਰੂ,ਘਰ-ਘਰ ਨੌਕਰੀਆਂ ਦਵਾਉਗਾ ਆਦਿ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਨਾਂ ਤਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲੀਆ,ਨਸ਼ਿਆਂ ਦਾ ਦੌਰ ਪਹਿਲਾ ਨਾਲੋ ਜਿਆਦਾ ਵੱਧ ਗਿਆ ,ਨੌਜੁਆਨੀ ਸਾਡੀ ਬਾਹਰਲੇ ਮੁਲਕਾਂ ਚ ਭੱਜ ਰਹੀ ,ਨੌਕਰੀਆਂ ਹੈ ਨਹੀ,ਗੁੰੰਡਾਗਰਦੀ,ਮਾਫੀਆ ਸਿਸਟਮ ਪੰਜਾਬ ਚ ਪੂਰੀ ਤਰਾ ਹਾਵੀ ਹੋਇਆ ਪਿਆ ਹੈ । ਜਥੇਦਾਰ ਬ੍ਰਹਮਪੁਰਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਪੰਜਾਬ ਤੋ ਬਾਦਲਾਂ,ਕੈਪਟਨ ਤੋ ਬਚਾਉਣ ਲਈ ਪੰਜਾਬ ਦੀ ਅਵਾਮ ਤੋ ਸਾਥ ਮੰਗਦਾ ਹੈ ਜੇਕਰ ਆਪਾ ਆਪਣੇ ਸੂਬੇ ਨੂੰ ਉਕਤ ਸਿਆਸਤਦਾਨਾਂ ਤੋ ਨਾ ਬਚਾ ਸਕੇ ਤਾਂ ਸਾਨੂੰ ਵੀ ਇਤਹਿਾਸ ਮੁਆਫ ਨਹੀ ਕਰੇਗਾ । ਇਸ ਲਈ ਸਾਨੂੰ ਇਕਜੁਟਤਾ ਦਿਖਾ ਕੇ ਪੰਜਾਬ ਚ ਚੋਥਾ ਫਰੰਟ ਬਣਾਉਣ ਦੀ ਲੋੜ ਹੈ।
ਜਥੇਦਾਰ ਬ੍ਰਹਮਪੁਰਾ ਨੇ ਮੋਦੀ ਸਰਕਾਰ ਦੀ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਘਟੀਆ ਸੋਚ ਤੇ ਬੇਹੱਦ ਚਿੰਤਾ ਪ੍ਰਗਟਾਈ ਕਿ ਉਨਾ ਨੂੰ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ , ਆਪਣੇ ਹੀ ਦੇਸ਼ ਦੇ ਅੰਨਦਾਤੇ ਨਾਲ ਕੋਣ ਅਜਿਹਾ ਵਰਤਾਅ ਕਰਦਾ ਹੈ ਜਿਵੇ ਮੋਦੀ ਸਰਕਾਰ ਕਰ ਰਹੀ ਹੈ । ਕਹਿਰ ਦੀ ਸਰਦੀ,ਝੱਖੜ,ਮੀਹ,ਘਰ ਤੋ ਦੂਰ ਰਹਿ ਕੇ ਸੜਕਾਂ ਤੇ 7 ਮਹੀਨੇ ਦਿਨ-ਰਾਤ ਬਤੀਤ ਕਰਨਾ ਇਹ ਕਿਸਾਨ,ਮਜਦੂਰ ਹੀ ਕਰ ਸਕਦਾ ,ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ । ਉਨਾ ਮੋਦੀ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਚ ਕਿਹਾ ਲੋਕਤੰਤਰੀ ਮੁਲਕਾਂ ਚ ਸਰਕਾਰਾਂ ਲੋਕਾਂ ਦੇ ਵਿਸ਼ਵਾਸ਼ ਚ ਚੱਲਦੀਆਂ ਹਨ ਪਰ ਉਕਤ ਹੁਕਮਰਾਨ ਨੇ ਦੇਸ਼ ਦੀ ਜਨਤਾ ਦਾ ਵਿਸ਼ਵਾਸ਼ ਗੁਆ ਲਿਆ ਹੈ ਤੇ ਹੁਣ ਕਦੇ ਵੀ ਮੋਦੀ ਨੂੰ ਲੋਕ ਸੱਤਾ ਨਹੀ ਦਿਵਾਉਣਗੇ । ਇਸ ਮੌਕੇ ਸਾਬਕਾ ਐਮ ਐਲ ਏ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਭ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਲੋਕ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਚ ਸ਼ਾਮਲ ਹੋੋਣ ।