ਜਗਰਾਓਂ: ਗ੍ਰਿਫਤਾਰ ਗੈਂਗਸਟਰਾਂ ਤੋਂ ਹੁਣ ਪੁਲਿਸ ਕਰੇਗੀ ਭੁੱਕੀ ਦੀ ਸਮਗਲਿੰਗ ਬਾਰੇ ਪੁਛਗਿੱਛ
ਦੀਪਕ ਜੈਨ
ਜਗਰਾਓਂ, 11 ਜੂਨ 2021 - ਪੁਲਿਸ ਵਲੋਂ ਦੋ ਥਾਣੇਦਾਰਾਂ ਦੇ ਕਤਲ ਮਾਮਲੇ ਚ ਫੜੇ ਗਏ ਦੋ ਗੈਂਗਸਟਰਾਂ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਤੋਂ ਹੁਣ ਪੁਲਿਸ ਵਲੋਂ ਭੁੱਕੀ ਦੀ ਸਮਗਲਿੰਗ ਸੰਬੰਧੀ ਪੁੱਛਗਿੱਛ ਕਰਨ ਲਈ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਸਦਰ ਰਾਏਕੋਟ ਇੰਚਾਰਜ ਅਜੈਬ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਦੋ ਵਿਅਕਤੀਆਂ ਨੂੰ ਭੁੱਕੀ ਸਮੇਤ ਗਿਰਫ਼ਤਾਰ ਕੀਤਾ ਗਿਆ ਸੀ ਜਿੰਨਾ ਦੀ ਪਹਿਚਾਣ ਮਨਜੀਤ ਸਿੰਘ ਅਤੇ ਗੋਪਾਲਾ ਸਿੰਘ ਦੇ ਰੂਪ ਵਿਚ ਹੋਈ ਸੀ।
ਪੁਲਿਸ ਅਨੁਸਾਰ ਗੈਂਗਸਟਰ ਦਰਸ਼ਨ ਸਿੰਘ ਭੁੱਕੀ ਸਮੱਗਲਰ ਮਨਜੀਤ ਸਿੰਘ ਦੇ ਮਾਮੇ ਦਾ ਮੁੰਡਾ ਹੈ ਅਤੇ ਬਲਜਿੰਦਰ ਸਿੰਘ ਦਾ ਕੈਂਟਰ ਜੋਕਿ ਕਤਲ ਦੀ ਵਾਰਦਾਤ ਦੌਰਾਨ ਵਰਤਿਆ ਗਿਆ ਸੀ , ਇਸ ਕੈਂਟਰ ਵਿਚ ਭੁੱਕੀ ਦੇਕੇ ਗਿਆ ਸੀ। ਅੱਜ ਪੁਲਿਸ ਵਲੋਂ 15 ਤਰੀਕ ਗੈਂਗਸਟਰਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇੰਨਾ ਤੋਂ ਪੁੱਛਗਿੱਛ ਕਰਕੇ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।