ਪੰਜਾਬ ਚ ਤੂਫ਼ਾਨ ਹਨੇਰੀ ਝੱਖੜ ਨਾਲ ਪਾਵਰਕਾਮ ਦਾ ਹੋਇਆ ਕਰੋੜਾਂ ਦਾ ਨੁਕਸਾਨ
ਜਗਤਾਰ ਸਿੰਘ
ਪਟਿਆਲਾ, 11 ਜੂਨ 2021 - ਪੰਜਾਬ 'ਚ ਬੀਤੀ ਰਾਤ ਆਏ ਤੇਜ਼ ਤੂਫਾਨ ਨੇ ਪਾਵਰਕਾਮ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਫਿਰੋਜ਼ਪੁਰ, ਤਰਨਤਾਰਨ 'ਚ ਭਾਰੀ ਮੀਂਹ ਪੈਣ ਨਾਲ ਨੁਕਸਾਨ ਹੋਇਆ, ਜਦੋਂ ਕਿ ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਆਦਿ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਤੇ ਹਨੇਰੀ ਝੱਖੜ ਨੇ ਨੁਕਸਾਨ ਕੀਤਾ। ਜਾਣਕਾਰੀ ਮੁਤਾਬਕ ਵੱਡੇ ਵੱਡੇ ਖੰਭੇ ਟਰਾਂਸਫਾਰਮਰ ਤੇ ਵੱਡੀਆਂ ਸਪਲਾਈ ਲਾਈਨਾਂ ਟੁੱਟ ਗਈਆਂ। ਪਾਵਰਕਾਮ ਕੋਲ ਸਮਾਨ ਦੀ ਘਾਟ ਹੋਣ ਕਾਰਨ ਬਿਜਲੀ ਸਪਲਾਈ ਚਾਲੂ ਕਰਨ 'ਚ ਪਾਵਰਕਾਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।