ਨਵਾਂ ਗਠਜੋੜ ਨਵਾਂ ਸਿਆਸੀ ਨਾਅਰਾ (ਵੀਡੀਓ)
ਰਵੀ ਜੱਖੂ
ਚੰਡੀਗੜ੍ਹ, 12 ਜੂਨ 2021 - ਜਿਵੇਂ ਜਿਵੇਂ 2022 ਦੀਆਂ ਵਿਧਾਨ-ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਹੀ ਸਿਆਸੀ ਪਾਰਟੀਆਂ ਵਿੱਚ ਟੁੱਟ-ਭੱਜ ਅਤੇ ਗਠਜੋੜ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ।
ਇਸੇ ਸਿਆਸੀ ਗਠਜੋੜ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਸਪਾ ਨਾਲ ਗਠਜੋੜ ਹੋ ਗਿਆ ਹੈ। ਇਸੇ ਨਵੇਂ ਗਠਜੋੜ ਬਣਨ ਨਾਲ ਨਵੇਂ ਨਾਅਰੇ ਵੀ ਬਣ ਗਏ। ਸ਼ੋਮਣੀ ਅਕਾਲੀ ਦਲ (ਬ) ਦਾ ਸਿਆਸੀ ਨਾਅਰਾ ‘ਰਾਜ ਨਹੀਂ ਸੇਵਾ’ ਵੀ ਬਦਲ ਗਿਆ ਹੈ। ਸਿਆਸੀ ਗਠਜੋੜ ਨੂੰ ਰਸਮੀ ਐਲਾਨ ਲਈ ਬਣਾਈ ਸਟੇਜ 'ਤੇ ਨਵਾਂ ਨਾਅਰਾ ‘’ਸੋਚ ਪੰਜਾਬ ਦੀ ਨਵੇਂ ਪੰਜਾਬ ਦੀ’ ਦੀ ਹੋਂਦ ਵਿੱਚ ਆਇਆ।
ਰਾਜ ਨਹੀਂ ਇਸ ਦੇ ਨਾਲ ਹੀ ਸਿਆਸੀ ਸਟੇਜ ਤੇ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਬਸਪਾ ਦੇ ਬਾਨੀ ਕਾਸ਼ੀ ਰਾਮ ਅਤੇ ਬਸਪਾ ਦੇ ਮਾਇਆਵਤੀ ਦੀ ਫੋਟੋ ਲੱਗੀ ਹੋਈ ਸੀ।