ਮੇਅਰ ਰਿੰਟੂ ਵੱਲੋ ਹਲਕਾ ਉੱਤਰੀ ਦੇ ਵਾਰਡ ਨੰ: 12 ਤੇ 13 ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਮਨਪ੍ਰੀਤ ਸਿੰਘ ਜੱਸੀ
- ਮੇਅਰ ਨੇ ਇਲਾਕਾ ਨਿਵਾਸੀਆਂ ਦੀ ਸੁਣੀਆਂ ਸਮੱਸਿਆਵਾਂ ਤੇ ਮੌਕੇ ਤੇ ਕਰਵਾਏ ਹੱਲ
ਅੰਮ੍ਰਿਤਸਰ, 13 ਜੂਨ 2021: ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਦੀ ਹਰ ਵਾਰਡ ’ਚ ਲਗਾਤਾਰ ਵਿਕਾਸ ਕਾਰਜਾਂ ਦੀ ਝੜੀ ਲਗਾਈ ਗਈ ਹੈ। ਇਸੇ ਲੜੀ ਤਹਿਤ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ: 12 ਦੇ ਰਿਸ਼ੀ ਵਿਹਾਰ ਦੀ ਗਲੀ ਨੰ: 4 ’ਚ ਕੰਕਟਰੀਟ ਦੀ ਸੜਕ ਬਣਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸਦੇ ਨਾਲ ਹੀ ਵਾਰਡ ਨੰ: 13 ਦੇ ਇੰਦਰਾ ਕਾਲੋਨੀ ਦੀਆਂ ਸੜਕਾਂ ’ਚ ਪ੍ਰੀਮਿਅਕਸ ਪਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।
ਮੇਅਰ ਕਰਮਜੀਤ ਸਿੰਘ ਵੱਲੋਂ ਲਗਾਤਾਰ ਵਿਧਾਨ ਸਭਾ ਹਲਕਾ ਉੱਤਰੀ ਦੀ ਹਰ ਵਾਰਡ ’ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਮੇਅਰ ਖੁਦ ਇਲਾਕੇ ਦੇ ਹਰ ਵਾਰਡ ਦੇ ਇਲਾਕਾ ਨਿਵਾਸੀਆਂ ਦੀ ਸਮੱਸਿਆਵਾਂ ਸੁਣ ਉਨ੍ਹਾਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰਵਾ ਰਹੇ ਹਨ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਦਾ ਇਲਾਕਾ ਮੇਰਾ ਅਪਣਾ ਇਲਾਕਾ ਹੈ ਅਤੇ ਇਸ ਇਲਾਕੇ ਦੇ ਨਿਵਾਸੀ ਸਾਡੇ ਪਰਿਵਾਰ ਵਾਂਗ ਹਨ। ਮੇਅਰ ਨੇ ਕਿਹਾ ਕਿ ਸ਼ਹਿਰਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ ਅੱਜ ਅਸੀਂ ਕਰੋੜਾਂ ਦੇ ਵਿਕਾਸ ਕੰਮ ਕਰਵਾ ਕੇ ਪੂਰੇ ਕੀਤੇ ਹਨ ਅਤੇ ਸ਼ਹਿਰਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਮੇਅਰ ਨੇ ਕਿਹਾ ਕਿ ਤਕਰੀਬਨ ਹਰ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਪੱਖੋਂ ਸੱਖਣਾ ਨਹੀਂ ਰਹਿਣ ਦਿੱਤਾ।
ਮੇਅਰ ਰਿੰਟੂ ਨੇ ਸਮੁੱਚੇ ਸ਼ਹਿਰਵਾਸੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਗਰ ਸ਼ਹਿਰ ਦੇ ਕਿਸੇ ਵੀ ਇਲਾਕੇ ’ਚ ਵਿਕਾਸ ਕਾਰਜ ਦੀ ਲੋੜ ਹੈ ਤਾਂ ਉਹ ਸਾਡੇ ਧਿਆਨ ਹਿੱਤ ਜ਼ਰੂਰ ਲਿਆਉਣ ਤਾਂ ਜੋ ਅੰਮ੍ਰਿਤਸਰ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਕਾਰਜਾਂ ਤੋਂ ਸੱਖਣਾ ਨਾ ਰਹੇ।
ਇਸ ਮੌਕੇ ਕੌਂਸਲਰ ਪਿ੍ਰੰਅਕਾ ਸ਼ਰਮਾ, ਰਿਤੇਸ਼ ਸ਼ਰਮਾ, ਪਵਨ ਕੁਮਾਰ, ਪੀ.ਕੇ. ਸ਼ਰਮਾ, ਆਸ਼ਾ ਰਾਣੀ, ਸੁਨਾਲੀ ਸ਼ਰਮਾ, ਵਿਸ਼ਾਲ ਸ਼ਰਮਾ, ਮਨਜੀਤ ਸਿੰਘ, ਪੰਕਜ਼ ਸ਼ਰਮਾ, ਨੀਸ਼ਾ, ਐਕਸੀਅਨ ਭÇਲੰਦਰ ਸਿੰਘ, ਜੇ.ਈ. ਅਨੁਦੀਪਕ ਆਦਿ ਹਾਜ਼ਰ ਸਨ।