← ਪਿਛੇ ਪਰਤੋ
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
ਸੰਜੀਵ ਜਿੰਦਲ
ਮਾਨਸਾ, 13 ਜੂਨ 2021 - ਮਾਨਸਾ ਦੇ ਪਿੰਡ ਰੱਲਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਾਹਿਲਪ੍ਰੀਤ ਸਿੰਘ (13) ਪੁੱਤਰ ਬਿੱਕਰ ਸਿੰਘ ਵਾਸੀ ਰੱਲਾ ਆਪਣੇ ਪਰਿਵਾਰ ਨਾਲ ਖੇਤ ਵਿਚ ਕੰਮ ਕਰਵਾਉਣ ਲਈ ਗਿਆ ਸੀ ਤੇ ਦੁਪਹਿਰ ਸਮੇਂ ਜ਼ਿਆਦਾ ਗਰਮੀ ਹੋਣ ਕਾਰਨ ਨਹਿਰ ਵਿਚ ਨਹਾਉਣ ਲਈ ਚਲਾ ਗਿਆ। ਨਹਿਰ ਵਿਚ ਨਹਾਉਣ ਸਮੇਂ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਜਿਸ ਦੀ ਲਾਸ਼ ਦੀ ਭਾਲ ਜਾਰੀ ਹੈ।
Total Responses : 942