ਸੰਜੀਵ ਜਿੰਦਲ
ਮਾਨਸਾ 14 ਜੂਨ 2021: ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ ਕੋਰੋਨਾ ਪ੍ਰਤੀ ਸਾਵਧਾਨੀਆਂ ਨੂੰ ਵਰਤਦੇ ਹੋਏ ਅੰਤਰ-ਰਾਸ਼ਟਰੀ ਯੋਗ ਦਿਵਸ ਘਰ ਵਿੱਚ ਹੀ ਰਹਿ ਕੇ ਮਨਾਇਆ ਜਾ ਰਿਹਾ ਹੈ । ਇਸ ਸਾਲ ਅੰਤਰ-ਰਾਸ਼ਟਰੀ ਯੋਗ ਦਿਵਸ ਦਾ ਮੁੱਖ ਥੀਮ ਵੀ ਹਮੇਸ਼ਾ ਯੋਗ-ਘਰ ਵਿੱਚ ਹੀ ਯੋਗ ਰੱਖਿਆ ਗਿਆ ਹੈ (ਬੀ ਵਿਦ ਯੋਗ ਬੀ ਐਟ ਹੋਮ)।ਇਸ ਸਬੰਧੀ ਜਿਲ੍ਹਾ ਮਾਨਸਾ ਦੇ ਯੂਥ ਕਲੱਬਾਂ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ ਮਾਨਉਣ ਸਬੰਧੀ ਇੱਕ ਮੀਟਿੰਗ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਸਟਾਫ ਤੋ ਇਲਾਵਾ ਸਾਰੇ ਬਲਾਕਾਂ ਦੇ ਨੈਸ਼ਨਲ ਯੁਵਾ ਵਲੰਟੀਅਰਜ ਨੇ ਭਾਗ ਲਿਆ। ਉਨ੍ਹਾਂ ਦੱਸਿਆ ਇਸ ਸਬੰਧੀ ਮਿਤੀ 21 ਜੂਨ ਨੂੰ ਆਨਲਾਈਨ ਜਿਲ੍ਹਾ ਪੱਧਰ ਦਾ ਯੋਗ ਦਿਵਸ ਮਨਾਇਆ ਜਾਵੇਗਾ ਜਿਸ ਵਿੱਚ ਕਾਮਨ ਯੋਗਾ ਪ੍ਰੋਟੋਕਾਲ ਅੁਨਸਾਰ ਸਵੇਰੇ 7 ਵਜੇ ਤੋਂ 45 ਮਿੰਟ ਲਈ ਯੋਗ ਆਸਣ ਕਰਵਾਏ ਜਾਣਗੇ । ਇਸ ਤੋਂ ਇਲਾਵਾ ਯੋਗ ਦੀ ਮਹਤੱਤਾ ਬਾਰੇ ਵੀ ਯੋਗ ਮਾਹਰ ਵਿਚਾਰ ਵਟਾਦਰਾਂ ਕਰਨਗੇ।ਸਰਬਜੀਤ ਸਿੰਘ ਨੇ ਕਿਹਾ ਕਿ ਯੋਗ ਨੂੰ ਸਾਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਸ਼ਾਮਲ ਕਰਕੇ ਇਸ ਨੂੰ ਰੋਜ਼ਾਨਾ ਦੀ ਗਤੀਵਿਧੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ । ਯੋਗ ਨਾਲ ਜਿਥੇ ਵਿਅਕਤੀ ਸਰੀਰਕ ਤੋਰ ਤੇ ਤੰਦਰੁਸਤ ਰਹਿੰਦਾ ਹੈ ਉਥੇ ਯੋਗ ਨਾਲ ਮਾਨਸਿਕ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ । ਯੋਗ ਕਰਨ ਵਾਲਾ ਵਿਅਕਤੀ ਨਸ਼ਿਆਂ ਤੋ ਵੀ ਦੂਰ ਰਹਿੰਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਪੱਧਰ ਤੋ ਇਲਾਵਾ ਬਲਾਕ ਅਤੇ ਪਿੰਡ ਪੱਧਰ ਤੇ ਵੀ ਕਲੱਬਾਂ ਵੱਲੋਂ ਘਰਾਂ ਵਿੱਚ ਰਹਿ ਕੇ ਯੋਗ ਦਿਵਸ ਮਨਾਇਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਡਾ.ਸੰਦੀਪ ਘੰਡ ਨੇ ਵਲੰਟੀਅਰਜ਼ ਨੂੰ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਦੀ ਸਖਤ ਹਦਾਇਤ ਕੀਤੀ ਉਹਨਾਂ ਕਿਹਾ ਕਿ ਕੋੋਰੋਨਾ ਸਮੇ ਵਿੱਚ ਵੀ ਲੋਕਾਂ ਨੇ ਯੋਗ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ।ਸ਼੍ਰੀ ਘੰਡ ਨੇ ਕਿਹਾ ਕਿ ਇਸ ਤੋ ਇਲਾਵਾ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਪੇਟਿੰਗ, ਭਾਸਣ ਮੁਕਾਬਲੇ ਵੀ ਕਰਵਾਏ ਜਾਣਗੇ । ਇਸ ਤੋ ਇਲਾਵਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਸਾਈਕਲ ਰੈਲੀ ਵੀ ਕੱਢੀ ਜਾਵੇਗੀ।
ਮੀਟਿੰਗ ਵਿੱਚ ਮਨੋਜ ਕੁਮਾਰ,ਜੋਨੀ ਮਾਨਸਾ,ਜਗਤਾਰ ਸਿੰਘ ਅਤਲਾ ਖੁਰਦ,ਕਰਮਜੀਤ ਕੌਰ,ਪਰਮਜੀਤ ਕੌਰ,ਗੁਰਪ੍ਰੀਤ ਕੌਰ ਅਕਲੀਆ,ਮੰਜੂ ਰਾਣੀ ਸਰਦੂਲਗੜ,ਲਵਪ੍ਰੀਤ ਮਾਨਸਾ ਅਤੇ ਮਨਪ੍ਰੀਤ ਕੌਰ ਨੇ ਵੀ ਸ਼ਮੂਲੀਅਤ ਕੀਤੀ।