ਦੀਪਕ ਜੈਨ
ਜਗਰਾਓਂ 14 ਜੂਨ 2021: ਅਖਾੜਾ ,ਰੂਮੀ ਦੇ ਵਿਚ ਦੀ ਲੰਗਦੀ ਮਾਰਕੀਟ ਕਮੇਟੀ ਜਗਰਾਓਂ ਅਧੀਨ ਆਉਂਦੀ ਸੜਕ 'ਤੇ ਸਥਿਤ ਸੇਮ ਦੇ ਪੁੱਲ ਦਾ ਕੰਮ ਅੱਜ ਮੁੱਖਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਵਲੋਂ ਸ਼ੁਰੂ ਕਰਵਾਇਆ ਗਿਆ ਅਤੇ ਇਸਦੀ ਲਾਗਤ 54 ਲੱਖ ਰੁਪਏ ਆਵੇਗੀ। ਇਸ ਮੌਕੇ ਤੇ ਮੇਜਰ ਸਿੰਘ ਮੁੱਲਾਂਪੁਰ ,ਜਤਿਨ ਸਿੰਗਲਾ, ਪਰਮਿੰਦਰ ਸਿੰਘ, ਰਵਿੰਦਰ ਸਿੰਘ ਸਰਪੰਚ ਢੋਲਣ , ਕੁਲਦੀਪ ਸਿੰਘ ਸਰਪੰਚ ਰੂਮੀ , ਸੁਖਦੇਵ ਸਿੰਘ ਸਾਬਕਾ ਸਰਪੰਚ ਅਖਾੜਾ , ਜਸਬੀਰ ਸਿੰਘ ਢੋਲਣ , ਅਮ੍ਰਿਤਪਾਲ ਸਿੰਘ ਨੀਟਾ , ਜਗਸੀਰ ਸਿੰਘ ਨੰਗਲ , ਗੁਰਮੀਤ ਸਿੰਘ ਮਿੰਟੂ , ਦੀਪ ਪ੍ਰਧਾਨ ਰੂਮੀ , ਸੁਖਦੀਪ ਸਿੰਘ ਅਖਾੜਾ , ਨਰੇਸ਼ ਗੁਜਰ ਆਦਿ ਹਾਜਰ ਸਨ।