ਅਮਿਤ ਸ਼ਾਹ ਅਤੇ ਜੇ ਪੀ ਨੱਡਾ ਨਾਲ ਪੰਜਾਬ ਭਾਜਪਾ ਇਕਾਈ ਦੀ ਹੋਈ ਅਹਿਮ ਬੈਠਕ
ਨਵੀਂ ਦਿੱਲੀ, 15 ਜੂਨ 2021 - ਨਵੀਂ ਦਿੱਲੀ 'ਚ ਸਥਿਤ ਬੀਜੇਪੀ ਦੇ ਹੈੱਡਕੁਆਰਟਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਪੰਜਾਬ ਭਾਜਪਾ ਇਕਾਈ ਦੀ ਅਹਿਮ ਬੈਠਕ ਹੋਈ।
ਇਸ 'ਚ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਨੇਤਾ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਦਿਨੇਸ਼, ਸੋਨਮ ਸਿੰਘ ਹਾਜ਼ਰ ਸਨ। ਇਸ ਤੋਂ ਬਿਨਾ ਮੀਟਿੰਗ 'ਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੀ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ 'ਚ ਪੰਜਾਬ 'ਚ ਹੋਣ ਵਾਲਿਆਂ 2022 ਦੀਆਂ ਚੋਣਾਂ, ਕਿਸਾਨੀ ਮਸਲਿਆਂ, ਦਲਿਤ ਮਸਲਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ।
ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸੇ ਵੀ ਲੀਡਰ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ ਅਤੇ ਬਿਨਾ ਕੁਝ ਹੀ ਚਲੇ ਗਏ।