← ਪਿਛੇ ਪਰਤੋ
ਹੁਣ ਐਸ ਆਈ ਟੀ ਨੇ ਵੱਡੇ ਬਾਦਲ ਤੋਂ ਪੁੱਛ ਗਿੱਛ ਲਈ ਤੈਅ ਕੀਤੀ ਤਾਰੀਕ ਤੇ ਥਾਂ ਚੰਡੀਗੜ੍ਹ, 16 ਜੂਨ,2021: ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ ਐਸ ਆਈ ਟੀ ਹੁਣ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਗਿੱਛ ਕਰੇਗੀ। ਪਹਿਲਾਂ ਐਸ ਆਈ ਟੀ ਨੇ ਬਾਦਲ ਨੂੰ 16 ਜੂਨ ਨੂੰ ਮੁਹਾਲੀ ਦੇ ਪੀ ਐਸ ਪੀ ਸੀ ਐਲ ਦੇ ਗੈਸਟ ਹਾਊਸ ਵਿਚ ਤਲਬ ਕੀਤਾ ਸੀ ਪਰ ਬਾਦਲ ਨੇ ਸਿਹਤ ਠੀਕ ਨਾ ਹੋਣ ਵਾਲਾ ਦੇ ਕੇ ਮੁੜ ਤਾਰੀਕ ਤੈਅ ਕਰਨ ਦੀ ਮੰਗ ਕੀਤੀ ਸੀ। ਹੁਣ ਐਸਂ ਆਈ ਟੀ ਨੇ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੁੰ ਸਵੇਰੇ10.30 ਵਜੇ ਸੈਕਟਰ 4 ਵਿਚਲੇ ਐਮ ਐਲ ਏ ਫਲੈਟ ’ਤੇ ਉਪਲਬਧ ਰਹਿਣ ਤੇ ਜੇਕਰ ਕੋਈ ਸਬੂਤ ਹੈ ਤਾਂ ਉਹ ਵੀ ਕੋਲ ਰੱਖਣ।ਐਸ ਆਈ ਟੀ ਨੇ ਲਿਖਿਆ ਹੈ ਕਿ ਬਾਦਲ ਦੀ ਉਮਰ ਤੇ ਸਿਹਤ ਨੂੰ ਵੇਖਦਿਆਂ ਹੁਣ ਐਸ ਆਈ ਟੀ ਆਪ ਉਹਨਾਂ ਕੋਲ ਪਹੁੰਚ ਕਰ ਕੇ ਪੁੱਛ ਗਿੱਛ ਕਰੇਗੀ।
Total Responses : 942