ਸਿੱਖ ਸਟੂਡੈਟਸ ਫੈਡਰੇਸ਼ਨ ਤੇ ਸਰਪਰਸਤ ਜੱਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ , 16 ਜੂਨ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਹੈ ਕਿ ਅੱਜ 16 ਜੂਨ 2021 ਨੂੰ ਦਿੱਲੀ ਵਿਖੇ ਭਾਜਪਾ ਲੀਡਰਸ਼ਿਪ ਦੀ ਹਾਜਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸ੍ਰ. ਹਰਿੰਦਰ ਸਿੰਘ ਕਾਹਲੋਂ ਕਦੇ ਵੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਹੀ ਰਹੇ ।
ਉਹਨਾਂ ਸਪੱਸ਼ਟ ਕੀਤਾ ਕਿ ਉਹ 1985 ਵਿੱਚ ਫੈਡਰੇਸ਼ਨ ਦੇ ਇਕ ਧੜੇ ਦੀ ਪ੍ਰਜੀਡੀਅਮ ਦੇ ਕਨਵੀਨਰ ਜਰੂਰ ਸਨ ਤੇ ਹੁਣ ਉਹ ਅਕਾਲੀ ਦਲ ਜਥਾ ਜਲੰਧਰ ਦੇ ਅਹੁਦੇਦਾਰ ਸਨ ।
ਇਸੇ ਤਰਾ ਸ੍ਰ. ਕੁਲਦੀਪ ਸਿੰਘ ਕਾਹਲੋਂ ਵੀ ਫੈਡਰੇਸ਼ਨ ਦੇ ਐਗਜੈਕਟਿਵ ਮੈਂਬਰ ਰਹੇ ਹਨ ਨਾ ਕਿ ਪ੍ਰਧਾਨ ।
ਉਹਨਾ ਨੂੰ 1995 ਵਿੱਚ ਫੈਡਰੇਸ਼ਨ ਚੋਂ ਬਰਖਾਸਤ ਕਰ ਦਿੱਤਾ ਗਿਆ ਸੀ । ਉਹ ਵੀ ਇਸ ਸਮੇਂ ਅਕਾਲੀ ਦਲ ਬਾਦਲ ਦੇ ਜਿਲਾ ਗੁਰਦਾਸਪੁਰ ਦੇ ਅਹੁਦੇਦਾਰ ਸਨ ।
ਜੱਥੇਦਾਰ ਪੀਰ ਮੁਹੰਮਦ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਦੋਹਾਂ ਨੇ ਪਤਾ ਨਹੀ ਕਿਉਂ ਫੈਡਰੇਸ਼ਨ ਦੇ ਨਾਮ ਦਾ ਇਸਤੇਮਾਲ ਕੀਤਾ ਹੈ । ਪੀਰਮੁਹੰਮਦ ਨੇ ਕਿਹਾ ਕਿ ਭਾਜਪਾ ਨੇ ਕਿਸਾਨ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਇਹ ਡਰਾਮਾ ਰਚਿਆ ਹੈ ।
ਪਰ ਜਦ ਤੱਕ ਕਾਲੇ ਕਨੂੰਨ ਰੱਦ ਨਹੀ ਹੁੰਦੇ ਇਸ ਤਰਾਂ ਦੀਆਂ ਕੁੱਟਲਨੀਤੀਆਂ ਨਾਲ ਕੁੱਝ ਨਹੀ ਹੋਣਾ ।
ਭਾਜਪਾ ਵਿੱਚ ਸਾਮਲ ਹੋਏ ਦੋ ਕਾਹਲੋਂਆਂ ਦਾ ਫੈਡਰੇਸ਼ਨ ਨਾਲ ਕੋਈ ਸਬੰਧ ਨਹੀ , ਇਹ ਬਾਦਲ ਦਲ ਦੇ ਅਹੁਦੇਦਾਰ ਸਨ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਦਿੱਲੀ ਵਿਖੇ ਭਾਜਪਾ ਲੀਡਰਸ਼ਿਪ ਦੀ ਹਾਜਰੀ ਵਿੱਚ ਸਾਮਲ ਹੋਏ ਸ੍ ਹਰਿੰਦਰ ਸਿੰਘ ਕਾਹਲੋ ਕਦੇ ਵੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਹੀ ਰਹੇ ਉਹ 1985 ਵਿੱਚ ਫੈਡਰੇਸ਼ਨ ਦੇ ਇਕ ਧੜੇ ਦੀ ਪ੍ਰਜੀਡੀਅਮ ਦੇ ਕਨਵੀਨਰ ਸਨ ਤੇ ਹੁਣ ਉਹ ਅਕਾਲੀ ਦਲ ਜਥਾ ਜਲੰਧਰ ਦੇ ਅਹੁਦੇਦਾਰ ਸਨ । ਇਸੇ ਤਰਾ ਕੁਲਦੀਪ ਸਿੰਘ ਕਾਹਲੋ ਵੀ ਫੈਡਰੇਸ਼ਨ ਦੇ ਐਗਜੈਕਟਿਵ ਮੈਂਬਰ ਰਹੇ ਹਨ ਨਾ ਕਿ ਪ੍ਰਧਾਨ ਉਹਨਾ ਨੂੰ 1995 ਵਿੱਚ ਫੈਡਰੇਸ਼ਨ ਚੋ ਬਰਖਾਸਤ ਕਰ ਦਿੱਤਾ ਗਿਆ ਸੀ । ਉਹ ਵੀ ਇਸ ਸਮੇ ਅਕਾਲੀ ਦਲ ਬਾਦਲ ਦੇ ਜਿਲਾ ਗੁਰਦਾਸਪੁਰ ਦੇ ਅਹੁਦੇਦਾਰ ਸਨ । ਪਰ ਇਹਨਾ ਦੋਹਾ ਨੇ ਪਤਾ ਨਹੀ ਕਿਉ ਫੈਡਰੇਸ਼ਨ ਦਾ ਨਾਮ ਇਸਤੇਮਾਲ ਕੀਤਾ ਹੈ । ਪੀਰਮੁਹੰਮਦ ਨੇ ਕਿਹਾ ਕਿ ਭਾਜਪਾ ਨੇ ਕਿਸਾਨ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਇਹ ਡਰਾਮਾ ਰਚਿਆ ਹੈ । ਪਰ ਜਦ ਤੱਕ ਕਾਲੇ ਕਨੂੰਨ ਰੱਦ ਨਹੀ ਹੁੰਦੇ ਇਸ ਤਰਾ ਦੀਆਂ ਕੁੱਟਲਨੀਤੀਆਂ ਨਾਲ ਕੁੱਝ ਨਹੀ ਹੋਣਾ । ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਗਰਾਉਂਡ ਦੀ ਤਸਵੀਰ ਦੇਖਣੀ ਚਾਹੀਦੀ ਹੈ ।
ਦੇਸ਼ ਦੇ ਅੰਨਦਾਤੇ ਦੀ ਅਵਾਜ਼ ਨੂੰ ਅਣਦੇਖਾ ਕਰਨ ਤੇ ਭਾਜਪਾ ਕੁਝ ਵੀ ਕਰ ਲਏੇ ਉਸ ਦੇ ਦੇਸ਼ ਅੰਦਰ ਹੁਣ ਪੈਰ ਨਹੀ ਲੱਗਣੇ ।