ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਊਂ ਤਿਆਰੀਆਂ ਕੀਤੀਆਂ - ਐਸ.ਡੀ.ਐਮ ਕਨੂੰ ਗਰਗ
ਹਰੀਸ਼ ਕਾਲੜਾ
- ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਵੱਲੋਂ ਕੰਟਰੋਲ ਰੂਮ ਸਥਾਪਿਤ
ਸ਼੍ਰੀ ਅਨੰਦਪੁਰ ਸਾਹਿਬ 16 ਜੂਨ 2021:ਮੈਡਮ ਕਨੂੰ ਗਰਗ ਐਸ.ਡੀ.ਐਮ ਸ਼੍ਰੀ ਆਨੰਦਪੁਰ ਸਾਹਿਬ ਦੀ ਪ੍ਰਧਾਨਗੀ ਹੇਠ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਊਂ ਤਿਆਰੀਆਂ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਅੱਜ ਉੱਪ ਮੰਡਲ ਦੇ ਮੀਟਿੰਗ ਹਾਲ ਵਿੱਚ ਹੋਈ। ਜਿਸ ਵਿੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਸੰਭਾਵੀ ਹੜਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਮੈਡਮ ਕਨੂੰ ਗਰਗ ਐਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਸ਼੍ਰੀ ਆਨੰਦਪੁਰ ਸਾਹਿਬ ਤੇ ਨੰਗਲ ਉੱਪ ਮੰਡਲ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਤਹਿਸੀਲ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦਾ ਟੈਲੀਫੋਨ ਨੰਬਰ 01887-232015 ਹੈ ।ਇਸ ਕੰਟਰੋਲ ਰੂਮ ਦੇ ਇੰਚਾਰਜ ਸ਼੍ਰੀ ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ ਸ਼੍ਰੀ ਅਨੰਦਪੁਰ ਸਾਹਿਬ ਹੋਣਗੇ।ਉਨ੍ਹਾਂ ਦੱਸਿਆ ਕਿ ਹੋਰ ਕੰਟਰੋਲ ਰੂਮ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜਿਸਦਾ ਟੈਲੀਫੋਨ ਨੰਬਰ 01887- 232027 ਹੈ ਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਨੂੰ ਬਣਾਇਆ ਗਿਆ ਹੈ ਜਿਸਦਾ ਟੈਲੀਫੋਨ ਨੰਬਰ 01887- 238622 ਹੈ।ਇਸ ਕੰਟਰੋਲ ਰੂਮ ਦੇ ਇੰਚਾਰਜ ਸ਼੍ਰੀ ਚੰਦ ਸਿੰਘ ਬੀ.ਡੀ.ਪੀ.ੳ ਸ਼੍ਰੀ ਆਨੰਦਪੁਰ ਸਾਹਿਬ ਹੋਣਗੇ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਕੰਟਰੋਲ ਰੂਮ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂਰਪੁਰਬੇਦੀ ਵਿਖੇ ਬਣਾਇਆ ਗਿਆ ਹੈ ਜਿਸਦਾ ਟੈਲੀਫੋਨ ਨੰਬਰ 01887-240424 ਹੈ ਤੇ ਇਸ ਕੰਟਰੋਲ ਰੂਮ ਦੇ ਇੰਚਾਰਜ ਸ਼੍ਰੀਮਤੀ ਹਰਵਿੰਦਰ ਕੋਰ ਬੀ.ਡੀ.ਪੀ.ੳ ਨੂਰਪੁਰ ਬੇਦੀ ਹੋਣਗੇ।ਉਨ੍ਹਾਂ ਦੱਸਿਆ ਕਿ ਚੋਥਾ ਕੰਟਰੋਲ ਰੂਮ ਥਾਣਾ ਨੂਰਪੁਰ ਬੇਦੀ ਨੂੰ ਬਣਾਇਆ ਗਿਆ ਹੈ ਜਿਸਦਾ ਟੈਲੀਫੋਨ ਨੰਬਰ 01887-240422 ਹੈ ਤੇ ਇਸ ਕੰਟਰੋਲ ਰੂਮ ਦੇ ਇੰਚਾਰਜ ਸ਼੍ਰੀ ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਹੋਣਗੇ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਫਲੱਡ ਕੰਟਰੋਲ ਰੂਮਾਂ ਦਾ ੳਵਰਆਲ ਇੰਚਾਰਜ ਸ਼੍ਰੀ ਰਾਜਪਾਲ ਸਿੰਘ ਸੈਖੋਂ,ਤਹਿਸੀਲਦਾਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਬਣਾਇਆ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਸੰਭਾਵੀ ਹੜਾਂ ਦੀ ਸਥਿਤੀ ਨੂੰ ਨਜਿੱਠਣ ਅਤੇ ਸਥਾਨਿਕ ਵਸਨੀਕਾਂ ਦੀ ਸਹੂਲਤ ਲਈ ਪ੍ਰਸ਼ਾਸ਼ਨ ਵੱਲੋਂ ਲੋੜ ਪੈਣ ਤੇ ਲੋਕਾਂ ਨੂੰ ਹਰ ਢੁੱਕਵੀਂ ਸਹੂਲਤ ਦੇਣ ਲਈ ਰਲੀਫ ਸੈਂਟਰ ਵੀ ਬਣਾਏ ਜਾ ਰਹੇ ਹਨ।
ਐਸ.ਡੀ.ਐਮ ਮੈਡਮ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋੜ ਪੈਣ ਤੇ ਹਰ ਖੇਤਰ ਵਿੱਚ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਅਤੇ ਢੁੱਕਵੀਂ ਮਾਤਰਾ ਵਿੱਚ ਦਵਾਈਆਂ ਦਾ ਪ੍ਰਬੰਧ ਕਰਨ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੀ ਦੇਖ ਭਾਲ ਅਤੇ ਉਨਾਂ ਦੀ ਵੈਕਸੀਨੇਸ਼ਨ ਲਈ ਲੋੜੀਂਦੀ ਦਵਾਈ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਨੇ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਲੋੜ ਪੈਣ ਤੇ ਜਰੂਰੀ ਵਸਤੂਆਂ ਦੀ ਉੱਪਲੱਬਧਤਾ ਯਕੀਨੀ ਬਣਾਉਣ ਲਈ ਹਦਾਇਤ ਕੀਤੀ।ਉਂਨ੍ਹਾਂ ਨੇ ਪਾਵਰਕੋਮ ਦੇ ਅਧਿਕਾਰੀਆਂ ਨੂੰ ਨਿਰਵਿਘਣ ਬਿਜਲੀ ਸਪਲਾਈ ਜਾਰੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸ਼ਹਿਰਾਂ ਵਿੱਚ ਨਗਰ ਕੋਂਸਲਾਂ ਅਤੇ ਪਿੰਡਾਂ ਵਿੱਚ ਪੰਚਾਇਤ ਵਿਭਾਗ ਨੂੰ ਗੰਦੇ ਪਾਣੀ ਦੀ ਨਿਕਾਸੀ ਦੇ ਨਾਲਿਆਂ ਦੀ ਸਫਾਈ ਅਤੇ ਦਵਾਈ ਆਦਿ ਦਾ ਛਿੜਕਾਅ ਕਰਕੇ ਸਮੁੱਚੇ ਖੇਤਰ ਨੂੰ ਰੋਗਾਣੂ ਮੁਕਤ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਕਿਸ਼ਤੀਆਂ ਅਤੇ ਗੋਤਾਖੋਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਅਫਵਾਹਾਂ ਤੇ ਭਰੋਸਾ ਨਾ ਕਰਨ। ਸਾਡੇ ਅਧਿਕਾਰੀ ਤੇ ਕਰਮਚਾਰੀ ਇਸ ਮੋਸਮ ਦੋਰਾਨ ਸਮੁੱਚੇ ਇਲਾਕੇ ਤੇ ਨਜਰ ਰੱਖ ਰਹੇ ਹਨ ਕਿਸੇ ਵੀ ਤਰ੍ਹਾਂ ਦੀ ਸੂਚਨਾ ਨੂੰ ਕੰਟਰੋਲ ਰੂਮ ਤੋਂ ਤਸਦੀਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਤੇ ਕਰਮਚਾਰੀ ਆਪਣਾ ਨੈਟਵਰਕ ਸਥਾਪਿਤ ਕਰਕੇ ਦਿਨ ਰਾਤ ਡਿਊਟੀ ਤੇ ਤਾਇਨਾਤ ਰਹਿਣਗੇ।ਇਸ ਮੀਟਿੰਗ ਵਿੱਚ ਰਾਮ ਕ੍ਰਿਸ਼ਨ ਤਹਿਸੀਲਦਾਰ ਨੰਗਲ, ਡਾ:ਚਰਨਜੀਤ ਕੁਮਾਰ ਐਸ.ਐਮ.ੳ, ਡਾ:ਨਰੇਸ਼ ਕੁਮਾਰ ਐਸ.ਐਮ.ੳ ਨੰਗਲ,ਗੁਰਵਿੰਦਰ ਸਿੰਘ ਐਸ.ਡੀ.ੳ,ਵਿਜੇ ਕੁਮਾਰ ਜੰਗਲਾਤ ਵਿਭਾਗ,ਡਾ.ਵਿਧਾਨ ਚੰਦਰ ਐਸ.ਐਮ.ੳ ਨੂਰਪੁਰ ਬੇਦੀ ,ਅਮਨਦੀਪ ਕੋਰ ਏ.ਐਫ.ਐਸ.ੳ,ਅਰਜਨ ਸਿੰਘ,ਸੁਰਿੰਦਰ ਕੋਰ,ਸਿਮਰਨਪਾਲ ਸਿੰਘ,ਹਰਜਿੰਦਰ ਕੁਮਾਰ,ਸਤਪਾਲ ਸਿੰਘ,ਜਗਤਾਰ ਸਿੰਘ,ਰਮੇਸ਼ ਕੁਮਾਰ,ਪ੍ਰਮੋਦ ਕੋਸ਼ਲ,ਦਰਸ਼ਨ ਸਿੰਘ ,ਡਾ:ਦਲਜੀਤ ਕੋਰ,ਸਤਵਿੰਦਰ ਸਿੰਘ ਕੰਗ,ਹਰਜਿੰਦਰ ਸਿੰਘ ,ਸੁਰਿੰਦਰ ਕੁਮਾਰ ,ਗੁਰਮਿੰਧਰ ਸਿੰਘ,ਰੋਹਿਤ ਸ਼ਰਮਾ ਤੇ ਹੋਰ ਮੋਜੂਦ ਸਨ।